
ਜੰਡਿਆਲਾ ਗੁਰੂ, 20 ਅਪ੍ਰੈਲ (ਹਰਿੰਦਰ ਪਾਲ ਸਿੰਘ)- ਰੱਬ ਨੇ ਹਰੇਕ ਵਿਅਕਤੀ ਨੂੰ ਕਲਾ ਜਰੂਰ ਬਖਸ਼ੀ ਹੈ ਇਸੇ ਕਥਨ ਨੂੰ ਸੱਚ ਸਾਬਿਤ ਕਰਦੇ ਹੋਏ ਬੀਤੇ ਦਿਨੀ ਗਰੇਸ ਪਬਲਿਕ ਸਕੂਲ ਜੰਡਿਆਲਾ ਗੁਰੂ ਵਿੱਚ ਛੋਟੇ ਛੋਟੇ ਬੱਚਿਆ ਵਲੋਂ ਆਰਟ ਮੁਕਾਬਲੇ ਦੌਰਾਨ ਇਹੋ ਜਿਹੀ ਕਲਾ ਦੇ ਨਮੂਨੇ ਪੇਸ਼ ਕੀਤੇ ਗਏ ਕਿ ਵੇਖਣ ਵਾਲੇ ਹੈਰਾਨ ਰਹਿ ਗਏ।ਇਹ ਮੁਕਾਬਲਾ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਅਤੇ ਪ੍ਰਿਸੀਪਲ ਰਮਨਜੀਤ ਰੰਧਾਵਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਪ੍ਰਿਸੀਪਲ ਰਮਨਜੀਤ ਕੌਰ ਵਲੋਂ ਸੁੰਦਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਵੱਖ ਵੱਖ ਮੁਕਾਬਲਿਆਂ ਵਿੱਚ ਮਨਪੀ੍ਰਤ ਕੌਰ,ਜਸਮੀਤ ਸਿੰਘ,ਖੁਸ਼ਦੀਪ ਕੌਰ,ਕ੍ਰਿਸ਼ਮਾ ਤੇ ਪੱਲਵੀ ਨੇ ਵਧੀਆ ਸਥਾਨ ਹਾਸਿਲ ਕੀਤੇ।ਇਸ ਮੌਕੇ ਡੀ.ਪੀ.ਈ ਸਤਿਬੀਰ ਸਿੰਘ, ਮੈਡਮ ਜਸਦੀਪ ਕੌਰ, ਮੈਡਮ ਅਰਵਿੰਦਰ ਕੌਰ ਅਤੇ ਮੈਡਮ ਸਤਿੰਦਰ ਕੌਰ ਸਮੇਤ ਸਾਰਾ ਸਟਾਫ ਹਾਜਰ ਸੀ।
Punjab Post Daily Online Newspaper & Print Media