Wednesday, July 3, 2024

ਸੇਂਟ ਸੋਲਜ਼ਰ ਸਕੂਲ ਵਿੱਚ ਪਈਆਂ ਵਿਸਾਖੀ ਦੀਆਂ ਧੁੰਮਾਂ

PPN2004201612

ਜੰਡਿਆਲਾ ਗੁਰੂ, 20 ਅਪ੍ਰੈਲ (ਹਰਿੰਦਰ ਪਾਲ ਸਿੰਘ)- ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਦੇ ਸਾਰੇ ਬੱਚੇ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਅਤੇ ਆਪਣੇ ਵਿਰਸੇ ਨਾਲ ਸੰਬੰਧਿਤ ਪੰਜਾਬੀ ਪਹਿਰਾਵਾ ਪਹਿਨ ਕੇ ਆਏ ਸਾਰਾ ਸਕੂਲ ਹੀ ਪੰਜਾਬੀ ਕਲਚਰਲ ਤੇ ਸਭਿਆਚਾਰ ਦੇ ਰੰਗਾਂ ਵਿੱਚ ਰੰਗਿਆ ਗਿਆ।ਬੱਚਿਆਂ ਵੱਲੋਂ ਵਿਸਾਖੀ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੱਚਿਆਂ ਵੱਲੋਂ “ਖਾਲਸਾ ਅਕਾਲ ਪੁਰਖ ਕੀ ਫੌਜ” ਸ਼ਬਦ ਗਾਇਨ ਕੀਤਾ ਗਿਆ।ਉਸ ਤੋਂ ਬਾਅਦ ਬੱਚਿਆਂ ਵੱਲੋਂ “ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹਿਓ ਬਹਿੰਦੀ” ਗੀਤ ਤੇ ਗਰੁੱਪ ਡਾਂਸ ਪੇਸ਼ ਕੀਤਾ ਗਿਆ।ਉਪਰੰਤ ਸਕੂਲ ਦੇ ਬੱਚਿਆਂ ਵੱਲੋਂ “ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ” ਗੀਤ ਗਰੁੱਪ ਵਿੱਚ ਗਾ ਕੇ ਮਾਹੌਲ ਬੰਨਿਆ।ਪਲੇਅਪੈਨ ਤੋ ਪਹਿਲੀ ਜਮਾਤ ਤੱਕ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਵਿੱਚ ਸਹਿਜਪ੍ਰੀਤ ਕੌਰ (ਪੰਜਾਬੀ ਮੁਟਿਆਰ), ਰਨਵੀਰ ਸਿੰਘ ਹੁੰਦਲ (ਪੰਜਾਬੀ ਗੱਭਰੂ), ਇਬਾਦਤ, ਨਵਰੂਪ ਮਾਨ, ਸੀਰਤ ਕੌਰ (ਮਿਸ ਪਰਸਨੈਲੀਟੀਸ), ਦੂਸਰੀ ਤੋ ਪੰਜਵੀਂ ਜਮਾਤ ਅੰਸ਼ਨੂਰ ਸਿੰਘ (ਪੰਜਾਬੀ ਗੱਭਰੂ), ਕਸਿਸ (ਪੰਜਾਬੀ ਮੁਟਿਆਰ), ਛੇਵੀਂ ਤੋ ਅੱਠਵੀਂ ਪਵਨਦੀਪ ਕੌਰ (ਪੰਜਾਬੀ ਮੁਟਿਆਰ), ਤੇਜਪ੍ਰੀਤ ਸਿੰਘ (ਪੰਜਾਬੀ ਗੱਭਰੂ) ਅਤੇ ਅਨਮੋਲਪ੍ਰੀਤ ਕੌਰ ਨੂੰ ਬਿਊਟੀਫੁਲ ਸਮਾਇਲ ਦਾ ਖਿਤਾਬ ਦਿੱਤਾ ਗਿਆ।ਨੌਂਵੀ ਤੋ ਬਾਹਰਵੀਂ ਦੇ ਮੁਕਾਬਲੇ ਵਿੱਚ ਪ੍ਰਿੰਸਪਾਲ ਸਿੰਘ (ਪੰਜਾਬੀ ਗੱਭਰੂ) ਅਤੇ ਅਮਨੀਤ ਕੌਰ (ਪੰਜਾਬੀ ਮੁਟਿਆਰ) ਅਤੇ ਗੁਰਕੀਰਤਨ ਸਿੰਘ (ਮਿਸਟਰ ਪ੍ਰਸਨੈਲੀਟੀ) ਅਤੇ ਰਨਦੀਪ ਕੌਰ (ਮਿਸ ਪ੍ਰਸਨੈਲੀਟੀ) ਨੂੰ ਖਿਤਾਬ ਮਿਲਿਆ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਵਿਸਾਖੀ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਇਨਾਮ ਦਿੱਤੇ।ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਤਮੰਨਾ ਮਹਾਜਨ ਤੇ ਸ਼ਿਲਪਾ (ਦੋਵੇਂ ਕੋਆਰਡੀਨੇਟਰ), ਅਵਤਾਰ ਸਿੰਘ ਕਾਲਾ ਐਮ.ਸੀ ਅਤੇ ਸਮੂਹ ਸਟਾਫ ਅਤੇ ਬੱਚੇ ਮੌਜੂਦ ਸਨ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply