Saturday, November 7, 2026

ਅਮਰੀਕਾ ਵਿਚ ਰਹਿੰਦੇ ਸਿੱਖ ਤਾਲਮੇਲ ਕਰਕੇ ਸਿੱਖ ਧਰਮ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਠੋਸ ਉਪਰਾਲੇ ਕਰਨ

ਅੰਮ੍ਰਿਤਸਰ, 21 ਅਪ੍ਰੈਲ (ਗੁਰਪ੍ਰੀਤ ਸਿੰਘ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਖਿਆ ਹੈ ਕਿ ਅਮਰੀਕਾ ਦੇ ਸਨਫਰਾਸਿਸਕੋ ਦੇ ਏਅਰਪੋਰਟ ‘ਤੇ ਸਿੱਖ ਨੌਜਵਾਨ ਕਰਨਵੀਰ ਸਿੰਘ ਦੀ ਦਸਤਾਰ ਲੁਹਾ ਕੇ ਤਲਾਸ਼ੀ ਲੈਣ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ।ਸਿੱਖ ਨੌਜਵਾਨ ਇੱਕ ਸ਼ਲਾਘਾਯੋਗ ਉਪਰਾਲਾ ਕਰਕੇ ਨੌਜਵਾਨ ਬੱਚੇ-ਬੱਚੀਆਂ ਵਿਚ ਪ੍ਰਚਾਰ ਕਰਨ ਵਾਸਤੇ ਜਾ ਰਿਹਾ ਸੀ, ਜਿਸ ਨੇ ਇੱਕ ਕਿਤਾਬ ਵੀ ਸਿੱਖ ਬੱਚਿਆਂ ਨੂੰ ਅਮਰੀਕਾ ਵਿਖੇ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ ਲਈ ਲਿਖੀ ਹੈ।ਸਿੱਖਾਂ ਨੇ ਅਮਰੀਕਾ ਵਿਚ ਆਪਣੀ ਕਾਮਯਾਬੀ ਦੀਆਂ ਬਹੁਤ ਵੱਡੀਆਂ ਪੁਲਾਂਘਾ ਪੁੱਟੀਆਂ ਹਨ।ਜਿਸ ਦੀ ਤਾਰੀਫ ਖੁਦ ਅਮਰੀਕਾ ਦਾ ਰਾਸ਼ਟਰਪਤੀ ਉਬਾਮਾ ਆਪ ਕਰ ਚੁੱਕਾ ਹੈ ਅਤੇ ਸਿੱਖਾਂ ਨੂੰ ਉੱਚ ਅਹੁਦਿਆਂ ‘ਤੇ ਤਾਇਨਾਤ ਵੀ ਕੀਤਾ ਹੈ।ਲੇਕਿਨ ਇਸ ਸਭ ਦੇ ਬਾਵਜੂਦ ਵੀ ਸਿੱਖਾਂ ਨੂੰ ਥਾਂ-ਥਾਂ ‘ਤੇ ਜ਼ਲੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਰੇ ਸੰਸਾਰ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਦੁੱਖੀ ਹੁੰਦੇ ਹਨ।
ਜਥੇਦਾਰ ਨੇ ਹੋਰ ਕਿਹਾ ਕਿ ਉਬਾਮਾ ਸਰਕਾਰ ਸਿੱਖਾਂ ਦੇ ਸਤਿਕਾਰ ਵਾਸਤੇ ਹਰ ਸੰਭਵ ਯਤਨ ਕਰੇ ਅਤੇ ਸਿੱਖਾਂ ਦੇ ਧਾਰਮਿਕ ਕਕਾਰਾਂ ਦਾ ਸਤਿਕਾਰ ਕਰਨ ਲਈ ਹਰ ਮਹਿਕਮੇ ਨੂੰ ਆਰਡਰ ਕਰੇ ਅਤੇ ਅਮਰੀਕਾ ਵਿਚ ਰਹਿ ਰਹੇ ਸਿੱਖ ਆਪਸ ਵਿਚ ਤਾਲਮੇਲ ਕਰਕੇ ਸਿੱਖ ਧਰਮ, ਧਾਰਮਿਕ ਚਿੰਨ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਠੋਸ ਉਪਰਾਲੇ ਕਰਨ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ।ਉਨਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਵਿਦੇਸ਼ੀ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਇਸ ਤਰ੍ਹਾਂ ਮਸਲੇ ਜਲਦੀ ਹੱਲ ਕਰਵਾਉਣ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply