Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 22 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਉਤਰਾਖੰਡ ‘ਚ ਕੇਂਦਰ ਸਰਕਾਰ ਨੂੰ ਝਟਕਾ – ਹਾਈਕੋਰਟ ਨੇ ਰਾਸ਼ਟਰਪਤੀ ਰਾਜ ਹਟਾਇਆ, ਹਰੀਸ਼ ਰਾਵਤ ਬਣੇ ਰਹਿਣਗੇ ਮੁੱਖ ਮੰਤਰੀ – 29 ਅਪ੍ਰੈਲ ਨੂੰ ਪੇਸ਼ ਕਰਨਾ ਪਵੇਗਾ ਬਹੁਮਤ।

▶ ਹਾਈਕੋਰਟ ਦੇ ਫੈਸਲੇ ਖਿਲਾਫ ਅੱਜ ਸੁਪਰੀਮ ਕੋਰਟ ਜਾਵੇਗੀ ਕੇਂਦਰ ਸਰਕਾਰ।

▶ ਇਨਕਮ ਟੈਕਸ ਵਿਭਾਗ ਆਸਾ ਰਾਮ ਤੋਂ ਵਸੂਲੇਗਾ 750 ਕਰੋੜ ਦਾ ਟੈਕਸ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਆਰਮੀ ਤੇ ਅੱਤਵਾਦੀਆਂ ‘ਚ ਮੁਕਾਬਲਾ – ਸੁਰੱਖਿਆ ਜਵਾਨਾਂ ਨੇ ਤਿੰਨ ਅੱਤਵਾਦੀ ਕੀਤੇ ਢੇਰ।

▶ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਬਾਲੀਵੁੱਡ ਕਲਾਕਾਰ ਦਲੀਪ ਕੁਮਾਰ ਨੂੰ ਮਿਲੀ ਛੁੱਟੀ, ਸਿਹਤ ‘ਚ ਸੁਧਾਰ।

▶ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਵਿਵਾਦਿਤ ਬਿਆਨ – ਹਰ ਧਰਮ ਦੇ ਵਿਅਕਤੀ ‘ਤੇ ਲਾਗੂ ਹੋਵੇ 2 ਬੱਚੇ ਪੈਦਾ ਕਰਨ ਦਾ ਕਾਨੂੰਨ – ਨਾ ਹੋਇਆ ਤਾਂ ਪਾਕਿਸਤਾਨ ਬਣੇਗਾ ਭਾਰਤ।

▶ ਦਿੱਲੀ ਵਿੱਚ ਅੱਤਵਾਦੀ ਹਮਲੇ ਦਾ ਖਦਸ਼ਾ – ਪੁਲਿਸ ਨੇ ਜਾਰੀ ਕੀਤਾ ਅਲਰਟ।

▶ ਫਿਰੋਜ਼ਪੁਰ ਸੈਕਟਰ ਦੀ ਸਰਹੱਦੀ ਚੌਕੀ ਬਾਰੇਕੇ ਤੋਂ ਬੀ.ਐਸ.ਐਫ ਨੇ ਬਰਾਮਦ ਕੀਤੀ ਇਕ ਕਿੱਲੋ ਹੈਰੋਇਨ।

▶ ਜਰਮਨੀ ਸਰਕਾਰ ਵਲੋਂ ਐਸਨ ਗੁਰਦੁਆਰਾ ਹਮਲੇ ਦੇ ਦੋ ਦੋਸ਼ੀਆਂ ਦੇ ਸਕੈਚ ਜਾਰੀ – 5 ਹਜ਼ਾਰ ਯੂਰੋ ਰੱਖਿਆ ਇਨਾਮ।

▶ ਸੁਖਬੀਰ ਬਾਦਲ ਨੇ ਕਿਹਾ ਸਿੱਖਾਂ ਦੀ ਵਿਰਾਸਤ ਹੈ ਕੋਹੀਨੂਰ ਹੀਰਾ – ਪੰਜਾਬ ਨੂੰ ਹੀ ਮਿਲੇ।

▶ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ – ਅੰਗ੍ਰੇਜ਼ ਨਾ ਲਿਜਾਂਦੇ ਤਾਂ ਬਾਦਲਾਂ ਨੇ ਖੋਹ ਲੈਣਾ ਸੀ ਕੋਹੀਨੂਰ ਹੀਰਾ।

▶ ਧਿਆਨ ਸਿੰਘ ਮੰਡ ਨੂੰ ਮਿਲੀ ਜਮਾਨਤ – ਚੱਬਾ ਸਰਬਤ ਖਾਲਸਾ ਨੇ ਥਾਪਿਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ।

▶ ਹਰਿਆਣਾ ‘ਚ ਜਾਟ ਅੰਦੋਲਨ ਦੇ ਨਾਮ ‘ਤੇ ਹੋਈ ਹਿੰਸਾ ਵਿੱਚ ਕਾਂਗਰਸ ਦੇ ਹੱਥ ਹੋਣ ਦੇ ਮਿਲ ਰਹੇ ਹਨ ਸਬੂਤ – ਅਭੀਮਨਿਊ।

▶ ਹੇਟ ਕਰਾਇਮ ਦੇ ਦੋਸ਼ੀ 21 ਸਾਲਾ ਨੌਜਵਾਨ ਨੂੰ ਲਾਸ ਏਂਜ਼ਲਸ ਅਦਾਲਤ ਨੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਨ ਦੀ ਲਗਾਈ ਸਜਾ – ਕੰਧਾਂ ‘ਤੇ ਲਿਖੇ ਸਨ ਆਈ.ਐਸ.ਆਈ.ਐਸ ਦੇ ਨਾਅਰੇ।

▶ ਰੋਜ਼ਾਨਾ ਹਿੰਦੀ ਅਖਬਾਰ ਦੇ ਲਾਪਤਾ ਪੱਤਰਕਾਰ ਦੀ ਭਾਖੜਾ ਨਹਿਰ ਤੋਂ ਮਿਲੀ ਲਾਸ਼।

▶ ਪੰਜਾਬ ਸਰਕਾਰ ਨੇ 4485 ਅਧਿਆਪਕਾਂ ਨੂੰ 15 ਮਈ ਤੱਕ ਤਰੱਕੀਆਂ ਦੇਣ ਦੇ ਸਿੱਖਿਆ ਵਿਭਾਗ ਨੂੰ ਦਿੱਤੇ ਹੁਕਮ।

▶ ਕੋਇੰਬੇਟੂਰ ਤੋਂ ਕੇਰਲ ਜਾ ਰਹੀ ਬੱਸ ਦੇ ਦੋ ਯਾਤਰੀਆਂ ਪਾਸੋਂ 1.34 ਕਰੋੜ ਦੀ ਕਰੰਸੀ ਕੀਤੀ ਗਈ ਜ਼ਬਤ – ਪੁਲਿਸ ਵਲੋਂ ਜਾਂਚ ਜਾਰੀ।

▶ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ 77 ਜੱਜਾਂ ਦੇ ਤਬਾਦਲੇ, ਕਈਆਂ ਨੂੰ ਦਿੱਤੀਆਂ ਗਈਆਂ ਤਰੱਕੀਆਂ।

▶ ਲੁਧਿਆਣਾ ਦੇ ਵਪਾਰੀ ਨੂੰ ਅਗਵਾ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨਾਲ ਦੋ ਘੰਟੇ ਚੱਲਿਆ ਮੁਕਾਬਲਾ – ਪੁਲਿਸ ਵਲੋਂ ਹਥਿਆਰਾਂ ਸਮੇਤ ਦੋਵੇਂ ਦੋਸ਼ੀ ਕਾਬੂ – ਅਗਵਾ ਕਰਕੇ ਮੰਗੀ ਸੀ ਫਿਰੋਤੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply