Thursday, July 23, 2026

ਸ੍ਰ. ਕੈਰੋਂ ਵੱਲੋਂ ਦਿੱਤੇ ਤੋਹਫੇ ਤੋਂ ਪਿੰਡ ਵਾਸੀ ਪ੍ਰੇਸ਼ਾਨ

PPN2504201612

ਪੱਟੀ, 25 ਅਪ੍ਰੈਲ (ਅਵਤਾਰ ਸਿੰਘ ਢਿੱਲੋਂ)- ਨੇੜਲੇ ਪਿੰਡ ਚੁਸਲੇਵੜ੍ਹ ਵਿਖੇ ਕਰੋੜਾ ਰੁਪੈ ਦੀ ਲਾਗਤ ਨਾਲ ਏਸ਼ੀਆ ਦਾ ਸਭ ਤੋਂ ਵੱਡਾ ਅਨਾਜ ਭੰਡਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਯਤਨਾਂ ਸਦਕਾ ਸਥਾਪਿਤ ਕੀਤਾ ਗਿਆ।ਜਿਸ ਦਾ ਖਮਿਆਜਾ ਪਿੰਡ ਚੁਸਲੇਵੜ੍ਹ ਦੇ ਵਾਸੀ ਭੂਗਤ ਰਹੇ ਹਨ।ਪਿੰਡ ਵਾਸੀ ਕੈਪਟਨ ਬਲਵਿੰਦਰ ਸਿੰਘ, ਬਾਬਾ ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਪਰਗਟ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ, ਲਸ਼ਕਰ ਸਿੰਘ, ਸੰਪੂਰਨ ਸਿੰਘ, ਜੁਗਿੰਦਰ ਸਿੰਘ, ਰਣਜੀਤ ਸਿੰਘ, ਸੁਖਬੀਰ ਸਿੰਘ, ਹਰਪਾਲ ਸਿੰਘ, ਨਰਿੰਜਨ ਸਿੰਘ, ਅਜੀਤ ਸਿੰਘ, ਆਦਿ ਨੇ ਰੋਸ ਭਰੇ ਲਹਿਜੇ ‘ਚ ਦੱਸਿਆ ਕਿ ਸ੍ਰ. ਕੈਰੋਂ ਬੜੀ ਮਿਹਨਤ ਨਾਲ ਤਿਆਰ ਕਰਵਾਇਆ ਗਿਆ ਜਿਸ ਦੇ ਬਾਹਰ ਦਿਨ ਰਾਤ ਟਰੱਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।ਜਿਸ ਨਾਲ ਰੋਜਾਨਾ ਹੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।ਸੜਕ ਉਪਰ ਹੀ ਸਰਕਾਰੀ ਸਕੂਲ ਹੈ ਜਿੱਥੇ ਵਿਦਿਆਰਥੀ ਸਵੇਰੇ ਤੇ ਛੁੱਟੀ ਦੇ ਟਾਇਮ ਗੁਜਰਦੇ ਹਨ ਅਤੇ ਸੜਕ ‘ਤੇ ਇਕ ਪਾਸੇ ਟਰੱਕਾਂ ਦੀ ਲੰਬੀਆਂ ਕਤਾਂਰਾ ਹੋਣ ਕਾਰਨ ਸੜਕ ਦੀ ਜਗ੍ਹਾ ਘਟ ਜਾਂਦੀ ਹੈ ਤੇ ਬਾਕੀ ਟ੍ਰੈਫਿਕ ਨੁੰ ਨਿਕਲਣ ਲਗਿਆਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਦੱਸਿਆ ਕਿ ਕਣਕ ਦੀ ਵਾਡੀ ਸੀਜਨ ਹੋਣ ਕਾਰਨ ਸਾਰੇ ਘਰਾਂ ਵਿਚੋਂ ਟਰੈਕਟਰ ਤੇ ਟਰਾਲੀਆਂ ਦੀ ਆਵਾਜਾਈ ਹੁੰਦੀ ਹੈ, ਪਰ ਸੜਕ ਤੇ ਖੜੇ ਟਰੱਕਾਂ ਕਾਰਨ ਸਥਿਤੀ ਟਕਰਾਅ ਦਾ ਰੂਪ ਧਾਰਨ ਕਰ ਜਾਂਦੀ ਹੈ।ਪਿੰਡ ਵਾਸੀਆਂ ਨੇ ਸਖਤ ਲਹਿਜੇ ਵਿਚ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਜਲਦ ਹੀ ਇਸ ਸਮੱਸਿਆ ਤੋਂ ਛੁਟਕਾਰਾ ਨਾ ਦਿਲਵਾਇਆ ਗਿਆਂ ਤਾਂ ਉਹ ਵੱਡੇ ਸੰਘਰਸ਼ ਵੱਡਣ ਲਈ ਮਜਬੂਰ ਹੋਣਗੇ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply