Saturday, June 20, 2026

ਚੋਰਾਂ ਵੱਲੋਂ ਘਰ ਵਿਚੋਂ ਨਗਦੀ ਤੇ ਗਹਿਣੇ ਚੋਰੀ

ਪੱਟੀ, 25 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ।ਪਰ ਪੁਲਿਸ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਤੇ ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਜਿਸ ਦੀ ਤਾਜਾ ਮਿਸਾਲ ਵਾਰਡ ਨੰਬਰ 5 ਵਿਚ ਹੋਈ ਚੋਰੀ ਤੋਂ ਮਿਲਦੀ ਹੈ।ਜੁਗਿੰਦਰ ਕੌਰ ਵਾਸੀ ਵਾਰਡ ਨੰਬਰ 5 ਸਾਹਮਣੇ ਸਵਾਮੀ ਗੀਤਾ ਨੰਦ ਮੰਦਰ ਨੇ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਸਦਾ ਪੁੱਤਰ ਪਰਗਟ ਸਿੰਘ ਵਿਦੇਸ਼ ਵਿਚ ਕੰਮੰ ਕਰਦਾ ਹੈ ਤੇ ਪਿੱਛੇ ਉਸ ਦੀ ਪਤਨੀ ਤੇ ਬੱਚੇ ਮੇਰੇ ਨਾਲ ਰਹਿੰਦੇ ਹਨ ਮੇਰੀ ਨੂੰਹ ਰਾਜਵੰਤ ਕੌਰ ਆਪਣੇ ਰਿਸ਼ਤੇਦਾਰ ਕੋਲ ਗਈ ਸੀ।ਮੈਂ ਤੇ ਮੇਰੇ ਪੋਤਰੇ ਤੇ ਪੋਤੀ ਨਵਰੂਪ ਕੌਰ ਘਰ ਵਿਚ ਰਾਤ ਸੁੱਤੇ ਹੋਏ ਸੀ।ਜਦ ਸਵੇਰੇ ਉੱਠੇ ਤਾਂ ਦੇਖਿਆਂ ਕਿ ਕਮਰੇ ਵਿਚ ਚੋਰਾਂ ਵੱਲੋਂ ਅਲ਼ਮਾਰੀ ਦਾ ਲੌਕ ਤੋੜ ਕੇ ਸਾਰਾ ਸਮਾਨ ਖਿਲਾਰਿਆਂ ਪਿਆ ਸੀ ਤੇ ਉਸ ਵਿਚੋਂ 60 ਹਜਾਰ ਰੁਪੈ ਨਗਦ ਤੇ 1.20 ਲੱਖ ਦੇ ਗਹਿਣੇ ਜਿਹਨਾਂ ਵਿਚ 1 ਚੈਨੀ, 1 ਖੰਡਾ, 1 ਚੂੜੀ, 2 ਮੂਦਰੀਆਂ,1 ਕੜਾ ਚਾਂਦੀ, ਇੱਕ ਜੋੜੀ ਟੋਪਸ ਦੇ ਚੋਰੀ ਕਰ ਲਏ ਗਏ ਸਨ।ਉਹਨਾਂ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੱਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪੁਲਿਸ ਵੱਲੋਂ ਘਟਨਾ ਸਥਾਨ ਤੇ ਪੁੱਜ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply