ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਗੁੰਮਸ਼ੁਦਾ ਬੱਚਾ ਵਿਜੈ ਕੁਮਾਰ ਜੋ ਕਿ ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ 20 ਮਾਰਚ ਨੂੰ ਚਿਲਡਰਨ ਹੋਮ ਵਿਖੇ ਭੇਜਿਆ ਗਿਆ ਸੀ। ਇਹ ਬੱਚਾ ਪਿਛਲੇ 7 ਸਾਲਾ ਤੋ ਘਰ ਤੋਂ ਭੱਜ ਗਿਆ ਸੀ।ਬੱਚੇ ਦੇ ਕਾਊਂਸਲਿੰਗ ਕਰਨ ਤੋਂ ਬਾਅਦ ਬੱਚੇ ਨੇ ਇਹ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਾਗਸਰ ਵਿਖੇ ਸਕੂਲ ਵਿੱਚ ਪੜਦਾ ਰਿਹਾ ਹੈ।ਸਕੂਲ ਦੇ ਰਿਕਾਰਡ ਚੈਕ ਕਰਵਾੳਣ ਤੋ ਪਤਾ ਲੱਗਾ ਇਹ ਬੱਚਾ ਦੇ ਪਰਿਵਾਰ ਪਿੰਡ ਭਾਗਸਰ ਦੇ ਵਸਨੀਕ ਹੈ।ਅੱਜ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਗਗਨਦੀਪ ਗਰਗ (ਸੋਸ਼ਲ ਵਰਕਰ) ਅਤੇ ਮੁਕੰਦ ਸਿੰਘ (ਹਵਲਦਾਰ) ਵੱਲੋਂ ਬੱਚੇ ਦੇ ਪਿਤਾ ਕਸ਼ਟੂ ਸਿੰਘ, ਅਸ਼ੋਕ ਸਿੰਘ (ਭਰਾ), ਗੁਰਮੇਲ ਕੌਰ(ਸਰਪੰਚ ਪਿੰਡ ਭਾਗਸਾਰ), ਪੁਲਿਸ ਵਿਭਾਗ ਦੇ ਨੁਮਾਇੰਦਾ ਸਾਹਮਣੇ ਥਾਣਾ ਲੱਕੇਵਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੱਚੇ ਨੂੰ ਉਸਦੇ ਪਰਿਵਾਰ ਨੂੰ ਸਪੁਰਦ ਕੀਤਾ ਗਿਆ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media