Monday, July 1, 2024

ਮਲੂਕਾ ਵਲੋਂ ਵਪਾਰੀਆਂ ਨੂੰ ਬੀਮਾ ਯੋਜਨਾ ਸਮਾਰਟ ਕਾਰਡਾਂ ਦੀ ਵੰਡ 29 ਅਪ੍ਰੈਲ ਨੂੰ

ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਦੁਆਰਾ ਵਪਾਰੀਆਂ ਦੇ ਹਿੱਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਅਧੀਨ ਵਪਾਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹੇ ਦੇ 12841 ਵਪਾਰੀਆਂ ਨੂੰ ਰਾਹਤ ਮਿਲੇਗੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਪਾਰੀਆਂ ਨੂੰ ਬੀਮਾ ਯੋਜਨਾ ਤਹਿਤ ਸਮਾਰਟ ਕਾਰਡਾਂ ਦੀ ਵੰਡ 29 ਅਪ੍ਰੈਲ ਨੂੰ ਰਾਮਪੁਰਾ ਤੋਂ ਜ਼ਿਲ੍ਹਾ ਪਧੱਰੀ ਸਮਾਗਮ ਦੌਰਾਨ ਕਰਨਗੇ।ਇਹ ਜਾਣਕਾਰੀ ਦਿੰੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਜਿਨ੍ਹਾਂ ਵਪਾਰੀਆਂ ਦੀ ਫਰਮ ਦੀ ਸਾਲਾਨਾ ਟਰਨਓਵਰ 1 ਕਰੋੜ ਰੁ ਤੱਕ ਹੈ, ਉਨ੍ਹਾਂ ਨੂੰ ਇਸ ਸਿਹਤ ਬੀਮਾ ਯੋਜਨਾ ਅਧੀਨ 50 ਹਜ਼ਾਰ ਤੱਕ ਮੁਫ਼ਤ ਇਲਾਜ ‘ਚ ਪੰਜ ਨਿਰਭਰ ਪਰਿਵਾਰਿਕ ਮੈਂਬਰਾਂ ਨੂੰ ਕਵਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਾਦਸੇ ਵਿਚ ਮੌਤ ਹੋਣ ਅਤੇ ਅਪਾਹਿਜ ਹੋਣ ‘ਤੇ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਗ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਵੀ 5 ਲੱਖ ਰੁਪਏ ਦਾ ਬੀਮਾ ਕਵਰ ਕੀਤਾ ਗਿਆ ਹੈ। ਡਾ. ਗਰਗ ਨੇ ਕਿਹਾ ਵਪਾਰੀਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਪੂਰੇ ਸੂਬੇ ਅੰਦਰ ਕੁੱਲ 403 ਹਸਪਤਾਲ ਰਜਿਸਟਰਡ ਕੀਤੇ ਗਏ ਹਨ, ਜਿਨ੍ਹਾਂ ਵਿਚ 211 ਪ੍ਰਾਈਵੇਟ ਅਤੇ 192 ਸਰਕਾਰੀ ਹਸਪਤਾਲਾਂ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਇਲਾਜ਼ ਕੀਤਾ ਜਾਵੇਗਾ। ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਪ੍ਰਮੋਦ ਸਿੰਘ ਪ੍ਰਮਾਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਕਰ ਤੇ ਆਬਕਾਰੀ ਵਿਭਾਗ ਦੇ 9 ਵਾਰਡਾਂ ਵਿੱਚ ਵੰਡਿਆ ਗਿਆ ਹੈ ਅਤੇ ਇਨ੍ਹਾ ਵਾਰਡਾਂ ਵਿੱਚ ਪੈਂਦੇ ਵਪਾਰੀਆਂ ਦੀ ਰਜਿਸਟਰੇਸ਼ਨ ਦਾ ਕੰਮ ਜੋਰਾਂ ਤੇ ਚਲ ਰਿਹਾ ਹੇੈ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ, ਸਿਰਕੀ ਬਜਾਰ ਅਤੇ ਪੋਸਟ ਆਫ਼ਿਸ ਬਜਾਰ ਦੇ 1254 ਵਪਾਰੀ ਇਸ ਯੋਜਨਾ ਤਹਿਤ ਲਾਭ ਲੇਣਗੇ।ਇਸੇ ਤਰਾਂ ਧੋਬੀ ਬਜ਼ਾਰ, ਬੈਂਕ ਬਜ਼ਾਰ, ਹਸਪਤਾਲ ਬਜ਼ਾਰ ਅਤੇ ਬੀਬੀਵਾਲਾ ਰੋਡ ਦੇ 1492 ਵਪਾਰੀ ਸ਼ਾਮਲ ਹਨ।ਬਰਨਾਲਾ ਬਾਈ ਪਾਸ, ਮਲੋਟ ਰੋਡ ਅਤੇ ਗੋਨਿਆਣਾ ਰੋਡ ਦੇ 1410 ਵਪਾਰੀ, ਰਾਮਾਂ ਮੰਡੀ ਫੋਕਲ ਪੁਆਇੰਟ (ਡਬਵਾਲੀ ਰੋਡ), ਹਾਜੀ ਰਤਨ ਚੌਂਕ ਅਤੇ ਸੰਗਤ ਮੰਡੀ ਦੇ 1538 ਵਪਾਰੀ ਅਤੇ ਰਾਮਪੁਰਾ ਫੂਲ ਦੇ 894 ਵਪਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭਗਤਾ ਅਤੇ ਉਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ 1422 ਵਪਾਰੀ, ਭੁਚੋ ਮੰਡੀ, ਅਮਰੀਕ ਸਿੰਘ ਰੋਡ ਅਤੇ ਪਰਸ ਰਾਮ ਨਗਰ ਦੇ 1574 ਵਪਾਰੀ ਸ਼ਾਮਲ ਹਨ। ਇਸੇ ਤਰ੍ਹਾਂ ਮੌੜ ਮੰਡੀ, ਮਾਡਲ ਟਾਉਨ, ਪਾਵਰ ਹਾਊੁਸ ਰੋਡ, ਅਜੀਤ ਰੋਡ ਅਤੇ ਮਾਨਸਾ ਰੋਡ ਦੇ 1645 ਵਪਾਰੀ ਅਤੇ ਤਲਵੰਡੀ ਸਾਬੋ, ਗੋਨਿਆਣਾ ਮੰਡੀ, ਮਾਲ ਰੋਡ ਅਤੇ ਆਈ. ਟੀ.ਆਈ. ਚੌਂਕ ਦੇ 1612 ਵਪਾਰੀ ਸ਼ਾਮਲ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply