Monday, July 1, 2024

ਕਿਸਾਨ ਖੁਦਕੁਸ਼ੀਆਂ- ਪੰਜਾਬ ‘ਚ ਖ਼ਤਰੇ ਦੀ ਘੰਟੀ

PPN2704201607ਸੰਦੌੜ੍ਹ, 27 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ‘ਚ ਖ਼ਤਰੇ ਦੀ ਘੰਟੀ ਨਜ਼ਰ ਆ ਰਹੀ ਹੈ। ਹੁਣ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਹੋ ਰਹੀਆਂ ਹਨ। ਇਹ ਇਲਜ਼ਾਮ ਕਿਸਾਨ ਯੂਨੀਅਨਾਂ ਦਾ ਨਹੀਂ ਬਲਕਿ ਸਰਕਾਰ ਦੇ ਆਪਣੇ ਅੰਕੜੇ ਕਹਿ ਰਹੇ ਹਨ। ਪੰਜਾਬ ਦੇ ਮਾਲਵਾ ਇਲਾਕੇ ‘ਚ ਹੀ ਚਾਰ ਮਹੀਨਿਆਂ ‘ਚ 93 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਉਂਝ ਇਹ ਉਹ ਅੰਕੜੇ ਹਨ ਜਿਹੜੇ ਸਰਕਾਰੀ ਰਿਕਾਰਡ ਵਿੱਚ ਆਏ ਪਰ ਇਹ ਖੁਦਕੁਸ਼ੀਆਂ ਇਸ ਤੋਂ ਕਿਤੇ ਵੱਧ ਹਨ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਮੋਹਨ ਭਾਈ ਕੁੰਦੜੀਆ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤਕ 116 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਖੇਤੀ ਸੰਕਟ ਕਾਰਨ ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਹਨ।ਇਸ ਬਾਅਦ ਪੰਜਾਬ ਤੇ ਤਿਲੰਗਾਨਾ ਦਾ ਨੰਬਰ ਆਉਂਦਾ ਹੈ। ਸਾਲ 2015 ਵਿੱਚ ਖੇਤੀ ਸੰਕਟ ਕਾਰਨ ਦੋ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ ਤੇ ਇਕੱਲੇ ਮਹਾਰਾਸ਼ਟਰ ਵਿੱਚ 1841 ਕੇਸ ਸਾਹਮਣੇ ਆਏ ਸਨ।ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਇਲਾਕੇ ‘ਚ 4 ਮਹੀਨਿਆਂ ‘ਚ 93 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।ਅੰਕੜਿਆਂ ਮੁਤਾਬਕ ਬਠਿੰਡਾ ‘ਚ 27,ਮਾਨਸਾ ‘ਚ 23, ਸੰਗਰੂਰ ‘ਚ 12, ਫਰੀਦਕੋਟ ‘ਚ 3, ਬਰਨਾਲਾ ‘ਚ 13, ਮੋਗਾ ‘ਚ 2, ਫਾਜ਼ਿਲਕਾ ‘ਚ 3 ਤੇ ਫਿਰੋਜ਼ਪੁਰ ‘ਚ ਇਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ। ਕੇਂਦਰੀ ਮੰਤਰੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ 29 ਫਰਵਰੀ ਤੱਕ ਮਹਾਰਾਸ਼ਟਰ ਵਿੱਚ 57 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਪੰਜਾਬ ਵਿੱਚ 11 ਮਾਰਚ ਤੱਕ 56 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਕੇਸ ਦਰਜ ਹੋਏ ਹਨ। ਤਿਲੰਗਾਨਾ ਵਿੱਚ ਖ਼ੁਦਕੁਸ਼ੀ ਦੇ ਤਿੰਨ ਕੇਸ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਅੱਜਕਲ੍ਹ ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਤਿਲੰਗਾਨਾ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਝਾਰਖੰਡ ਤੇ ਰਾਜਸਥਾਨ ਸੋਕੇ ਦੀ ਮਾਰ ਹੇਠ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply