Tuesday, July 14, 2026

ਕੋਰਮ ਪੂਰਾ ਨਾ ਹੋਣ ਤੇ ਸਰਪੰਚੀ ਭੰਗ ਕਰਣ ਦੀ ਮੰਗ

ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰ ਪਾਲ ਸਿੰਘ) -ਹਲਕਾ ਜੰਡਿਆਲਾ ਗੁਰੁੂ ਅੰਦਰ ਪੈਂਦੇ ਪਿੰਡ ਗਹਿਰੀ ਮੰਡੀ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ ਵਿਰੁੱਧ ਮੈਂਬਰਾਂ ਵਲੋਂ ਬੇਭਰੋਸਗੀ ਮਤਾ ਪਾਸ ਕਰਦਿਆਂ ਡੀ.ਡੀ.ਪੀ.ਉ ਅੰਮ੍ਰਿਤਸਰ ਤੋਂ ਸਰਪੰਚੀ ਭੰਗ ਕਰਨ ਦੀ ਮੰਗ ਕੀਤੀ ਹੈ।ਮੈਂਬਰਾਂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਨਾ ਪਹੁੰਚਾਉਣਾ ਅਤੇ ਕੋਈ ਵੀ ਗਰਾਮ ਸਭਾ ਅਤੇ ਗਰਾਮ ਪੰਚਾਇਤ ਦੀ ਮੀਟਿੰਗ ਨਾ ਕਰਨ ਕਰਕੇ ਸਾਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ।ਉਹਨਾ ਅੱਗੇ ਕਿਹਾ ਕਿ ਇਸ ਸਰਪੰਚ ਮਨਜਿੰਦਰ ਸਿੰਘ ਭੀਰੀ ਨੇ ਜਦੋਂ ਦੀ ਸਰਪੰਚੀ ਦੀ ਜਿੰਮੇਵਾਰੀ ਸੰਭਾਲੀ ਹੈ।ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਾਨੂੰ ਪੰਚਾਇਤ ਮੈਂਬਰਾਂ ਨੂੰ ਨਹੀ ਦੱਸਿਆ ਗਿਆ ਕਿ ਕਿੰਨੀ ਗਰਾਂਟ ਆਈ ਹੈ ਤੇ ਕਿੰਨੀ ਕਿਥੇ ਖਰਚ ਕੀਤੀ ਹੈ।ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਰਪੰਚ ਕੋਲ ਬਹੁਮਤ ਸਾਬਤ ਕਰਨ ਲਈ ਮੈਂਬਰਾਂ ਦੀ ਗਿਣਤੀ ਵੀ ਘੱਟ ਹੈ।ਉਨਾਂ ਕਿਹਾ ਕਿਂ ਪੰਚਾਇਤ ਦੇ 6 ਮੈਂਬਰ ਮੰਗ ਕਰਦੇ ਹਨ ਕਿ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਮਨਜਿੰਦਰ ਸਿੰਘ ਭੀਰੀ ਨੂੰ ਸਰਪੰਚ ਦੇ ਅਹੁੱਦੇ ਤੋਂ ਬਰਖਾਸਤ ਕੀਤਾ ਜਾਵੇ ਤੇ ਇਸ ਦੀ ਜਗਾ੍ਹ ‘ਤੇ ਸਰਕਾਰ ਵਲੋਂ ਕੋਈ ਪ੍ਰਬੰਧਕ ਲਗਾਇਆ ਜਾਵੇ ਤਾਂ ਜੋ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪੈ ਸਕੇ ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਗਰਾਂਟਾਂ ਦੀ ਵੰਡ ਸਹੀ ਤਰੀਕੇ ਨਾਲ ਹੋ ਸਕੇ।ਇਸ ਮੌਕੇ ਗਹਿਰੀ ਮੰਡੀ ਪੰਚਾਇਤ ਦੇ ਮੈਂਬਰਾਂ ਵਿੱਚ ਹਰੀ ਸਿੰਘ, ਗੁਰਨਾਮ ਸਿੰਘ, ਰਜਿੰਦਰ ਸਿੰਘ, ਸੰਤੋਸ ਰਾਣੀ, ਸੰੰੰੰਦੀਪ ਸਿੰਘ, ਰਜਿੰਦਰ ਕੌਰ ਹਾਜਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply