
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦਾ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ਵਿੱਚ ਅਤੇ 60 ਤੋਂ 70 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 56, 70 ਤੋਂ 80 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 100, 80 ਤੋ 90 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 26 ਅਤੇ 90 ਤੋਂ ਉੱਪਰ ਵਾਲੇ ਵਿਦਿਆਰਥੀਆਂ ਦੀ ਗਿਣਤੀ 3 ਹੈ । ਬਾਰ੍ਹਵੀਂ ਦੇ ਵਿਦਿਆਰਥੀ ਭੀਮ ਸਿੰਘ ਬਰਾੜ ਪੰਜਾਬ ਦੀ ਮੈਰਿਟ ਵਿੱਚੋਂ ਨੌਂਵਾਂ ਸਥਾਨ ਆਉਣ ਅਤੇ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ਵਿੱਚ ਸਵੇਰ ਦੀ ਸਭਾ ਵਿੱਚ ਦਸ਼ਮੇਸ਼ ਪਿਤਾ ਦੀ ਬਖ਼ਸ ਸਿੱਖ ਕੌਮ ਦੇ ਮਾਰਸ਼ਲ ਗੱਤਕਾ ਪ੍ਰੋਗਰਾਮ ਕਰਵਾਇਆ ਗਿਆ । ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਨੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਦੱਸਿਆ ਕਿ ਇਹ ਹੋਣਹਾਰ ਬੱਚਾ ਸਕੂਲ ਲਈ ਪ੍ਰੇਰਨਾ ਸ੍ਰੋਤ ਬਣ ਗਿਆ ਹੈ । ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media