Saturday, August 2, 2025
Breaking News

ਸ਼ਾਨਦਾਰ ਰਿਹਾ ਦਸਮੇਸ਼ ਪਬਲਿਕ ਸਕੂਲ ਦਾਨਤੀਜਾ

PPN120504
ਬਠਿੰਡਾ,12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਦਸ਼ਮੇਸ਼ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। 80 ਫੀਸਦੀ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਨਾਨ ਮੈਡੀਕਲ ਦੇ ਹਿਮਾਸ਼ੂੰ ਗੁਪਤਾ ਨੇ 450 ਅੰਕਾਂ ਵਿੱਚੋਂ 409 ਅੰਕ ਹਾਸਲ ਕਰਕੇ ਪਹਿਲਾ ਤੇ ਚਾਂਦਨੀ ਰਾਮੀ ਨੇ 450 ਅੰਕਾਂ ਵਿਚੋਂ 399 ਅੰਕ ਹਾਸਲ ਕਰਕੇ ਦੂਜਾ ਸਤਾਨ ਹਾਸਲ ਕੀਤਾ ਹੈ। ਸਕੂਲ ਦੇ ਮਿਹਨਤੀ ਸਟਾਫ ਦੀ ਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਇਸ ਸ਼ਾਨਦਾਰ ਨਤੀਜੇ ਤੋਂ ਸਾਫ ਝਲਕਦੀ ਹੈ। ਮਾਪਿਆਂ ਨੇ ਵੀ ਸਕੂਲ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਮਾਨ ਤੇ ਬਾਕੀ ਸਾਰੇ ਹੀ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ। ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਮਾਨ ਨੇ ਉਚੇਚਾ ਸਨਮਾਨਿਤ ਕੀਤਾ ਤੇ ਅੱਗੋਂ ਤੋਂ ਵੀ ਇਸੇ ਤਰ੍ਹਾਂ ਦੀ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਰੇਨੂੰ ਉੱਪਲ, ਅਮਨਦੀਪ, ਕਮਲਦੀਪ, ਰਾਜਵੀਰ, ਪ੍ਰਨੀਤ ਆਦਿ ਅਧਿਆਪਕ ਵੀ ਹਾਜ਼ਰ ਸਨ, ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply