ਅੰਮ੍ਰਿਤਸਰ, 28 ਅਪ੍ਰੈਲ (ਗੁਰਮੀਤ ਸੰਧੂ)- ਕੇਵੀਐਸ ਜੰਮੂ ਸੰਗਠਨ ਦੇ ਅਧਿਕਾਰਤ ਖੇਤਰ ‘ਚ ਆਉਦੇ ਕੇਂਦਰੀ ਵਿਦਿਆਲਯਾ ਨੰਬਰ ਵੰਨ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਿਤੀ 5 ਮਈ ਦਿਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪੈਂਥਰ ਡਵੀਜਨ ਦੇ ਪੈਂਥਰ ਆਡੀਟੋਰੀਅਮ ਵਿੱਖੇ ਆਯੋਜਿਤ ਹੋਵੇਗਾ।ਇਸ ਗੱਲ ਦੀ ਜਾਣਕਾਰੀ ਪਿ੍ਰੰਸੀਪਲ ਕੁਸੁਮ ਮਲਹੋਤਰਾ ਦੇ ਵੱਲੋਂ ਦਿੱਤੀ ਗਈ।ਉਨ੍ਹਾਂ ਦੱਸਿਆਂ ਕਿ ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾਂਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਹੋਵੇਗੀ, ਜਦੋ ਕਿ ਵੱਖ-ਵੱਖ ਖੇਤਰਾਂ ‘ਚ ਅਹਿਮ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੋਕੇ ਫੋਜ਼ ‘ਤੇ ਕੇਵੀਐਸ ਦੇ ਕਈ ਆਲਾ ਅਫਸਰ ਉਚੇਚੇ ਤੋਰ ‘ਤੇ ਸ਼ਿਰਕਤ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media