Wednesday, July 3, 2024

ਸੋਹਲ ਗਰੁੱਪ ਆਫ ਆਰਟਸ ਵੱਲੋਂ ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੇਸ਼ਕਾਰੀ 30 ਨੂੰ

ਅੰਮ੍ਰਿਤਸਰ, 28 ਅਪ੍ਰੈਲ (ਦਵਿੰਦਰ ਸਿੰਘ)- ਸੋਹਲ ਗਰੁੱਪ ਆਫ ਆਰਟਸ ਵੱਲੋਂ ਪੁਰਾਤਨ ਸਿੰਘਾਂ ਦੀ ਬਹਾਦਰੀ, ਸਿੱਖੀ ਸਿਦਕ ਅਤੇ ਸਿੱਖੀ ਜ਼ਜ਼ਬੇ ਨੂੰ ਦਰਸਾਉਂਦਾ ਰੌਸ਼ਨੀ ਤੇ ਆਵਾਜ਼ ਆਧਾਰਤ ਧਾਰਮਿਕ ਨਾਟਕ ‘ਪਰਖ ਦੀ ਘੜੀ’ 30 ਅਪ੍ਰੈਲ ਨੂੰ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 6.30 ਵਜੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਟਕ ਦੇ ਨਿਰਦੇਸ਼ਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਦੱਸਿਆ ਕਿ ਬਲਦੇਵ ਸਿੰਘ ਮੋਗਾ ਦੀ ਕਹਾਣੀ ‘ਤੇ ਆਧਾਰਤ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੇਸ਼ ਕੀਤੇ ਜਾ ਰਹੇ ਇਸ ਨਾਟਕ ਵਿੱਚ ਪੰਜਾਬੀ ਰੰਗਮੰਚ ਦੇ ਸਥਾਪਤ ਅਤੇ ਨਵੇਂ ਕਲਾਕਾਰ ਵੱਖ ਵੱਖ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।ਉਨਾ ਦੱਸਿਆ ਕਿ ਇਸ ਨਾਟਕ ਦਾ ਸੰਗੀਤ ਵੀ ਉਨ੍ਹਾਂ ਤਿਆਰ ਕੀਤਾ ਹੈ ਤੇ ਇਸ ਦੀ ਪੇਸ਼ਕਾਰੀ ਦਾ ਉਦੇਸ਼ ਅਜੋਕੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਸਿਦਕੀ ਸਿੱਖਾਂ ਦੀ ਬਹਾਦਰੀ, ਧਰਮ ਵਿੱਚ ਪਰਪੱਕਤਾ ਅਤੇ ਸਿੱਖੀ ਜਜ਼ਬੇ ਦੇ ਰੂਬਰੂ ਕਰਾਉਣਾ ਹੈ।ਉਨਾਂ ਕਿਹਾ ਕਿ ਸੋਹਲ ਗਰੁੱਪ ਆਫ ਆਰਟਸ ਵੱਲੋਂ ਸੰਗੀਤ ਤੇ ਰੰਗਮੰਚ ਦੇ ਖੇਤਰ ਵਿੱਚ ਭਵਿੱਖ ਵਿੱਚ ਵੀ ਬਿਹਤਰੀਨ ਪ੍ਰੋਗਰਾਮ ਤਿਆਰ ਕਰਕੇ ਦਰਸ਼ਕਾਂ ਦੀ ਨਜ਼ਰ ਕੀਤੇ ਜਾਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply