Wednesday, July 3, 2024

ਰਾਸ਼ਟਰ ਪੱਧਰ ‘ਤੇ ਨਾਮ ਚਮਕਾਉਣ ਵਾਲੀ ਟੇਬਲ ਟੈਨਿਸ ਚੈਪੀਅਨ ਅਰੁਣਾ

PPN2804201611ਅੰਮ੍ਰਿਤਸਰ, 28 ਅਪ੍ਰੈਲ (ਗੁਰਮੀਤ ਸੰਧੂ)- ਬੇਟੀ ਘਰ ਦੀ ਲਕਸ਼ਮੀ ਹੁੰਦੀ ਹੈ।ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ, ਬਹੁਪੱਖੀ ਸ਼ਖਸ਼ੀਅਤ ਦੀ ਮਾਲਕ ਮੈਡਮ ਅਰੁਣਾ ਮਹਾਜਨ ਨੇ।ਪਿਤਾ ਮੁਕੇਸ਼ ਕੁਮਾਰ ਅਤੇ ਮਾਤਾ ਰਮਾ ਰਾਣੀ ਦੇ 12 ਨਵੰਬਰ 1991 ਨੂੰ ਘਰ ਜਨਮੀ ਅਰੁਣਾ ਨੇ ਵਿਦਿਅਕ, ਖੇਡ, ਧਾਰਮਿਕ, ਸਮਾਜਿਕ ਆਦਿ ਖੇਤਰਾਂ ਦੇ ਵਿਚ ਅਹਿਮ ਮੱਲ੍ਹਾਂ ਮਾਰਦੇ ਹੋਏ ਆਪਣੇ ਮਾਤਾ ਪਿਤਾ, ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅਤੇ ਜ਼ਿਲ੍ਹੇ ਦਾ ਨਾਂਅ ਰਾਸ਼ਟਰੀ ਪੱਧਰ ‘ਤੇ ਚਮਕਾਇਆ ਹੈ।ਚਾਰ ਭੈਣ-ਭਰਾਵਾਂ ਵਿੱਚੋ ਦੂਸਰੇ ਨੰਬਰ ਵਾਲੀ ਅਰੁਣਾ ਨੇ ਬੀ.ਬੀ.ਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਵਿੱਖੇ 7ਵੀਂ ਕਲਾਸ ਵਿਚ ਪੜਦਿਆਂ ਕੋਚ ਮਦਨ ਲਾਲ ਕੋਲੋ ਟੇਬਲ ਟੈਨਿਸ ਖੇਡ ਸਿਖਿਆਂ ਹਾਸਿਲ ਕਰਨੀ ਸ਼ੁਰੂ ਕੀਤੀ।ਉਸ ਨੇ 2003 ਦੇ ਵਿਚ ਪਹਿਲੇ ਸੂਬਾ ਪੱਧਰੀ ਟੇਬਲ ਟੈਨਿਸ ਵਿਅਕਤੀਗਤ ਮੁਕਾਬਲੇ ਵਿਚ ਦੂਸਰੇ ਸਥਾਨ ‘ਤੇ ਰਹਿ ਕੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਫਿਰ ਸੰਨ 2004-05 ਦੇ ਦੋਰਾਨ ਚੈਪੀਅਨ ਦਾ ਖਿਤਾਬ ਹਾਸਿਲ ਕੀਤਾ।2011 ਦੇ ਵਿਚ ਅਰੁਣਾ ਨੇ ਇੰਟਰ ਕਾਲਜ ਚੈਪੀਅਨ ਤਾਜ਼ ਸਿਰ ‘ਤੇ ਸਜਾਇਆ ਤੇ ਫਿਰ ਸੰਨ 2014 ਦੇ ਦੋਰਾਨ ਭੋਪਾਲ ਮੱਧ ਪ੍ਰਦੇਸ਼ ਵਿੱਖੇ ਰਾਸ਼ਟਰੀ ਟੇਬਲ ਟੈਨਿਸ ਪ੍ਰਤੀਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ ਤੇ ਫਿਰ 2015-16 ਦੇ ਦੋਰਾਨ ਮੁੜ ਇੰਟਰ ਕਾਲਜ ਚੈਪੀਅਨ ਬਣ ਕੇ ਇੰਟਰ ਕਾਲਜ ਚੈਪੀਅਨ ਬਨਣ ਦਾ ਇਤਿਹਾਸ ਦੁਹਰਾਇਆਂ।ਵਿਦਿਅਕ ਖੇਤਰ ਵਿਚ ਵੀ ਸੰਨ 2014-15 ਦੇ ਸੈਸ਼ਨ ਦੋਰਾਨ ਉਹ ਜੀ.ਐਨ.ਡੀ.ਯੂ ਐਮ.ਪੀ ਐਂਡ ਟਾਪਰ ਬਣੀ।ਅਰੁਣਾ ਨੇ 7 ਵਾਰ ਨਾਰਥ ਜੋਨ ਟੇਬਲ ਟੈਨਿਸ ਮੁਕਾਬਲਿਆਂ ਦੋਰਾਨ ਬਰਾਊਜ਼ ਮੈਡਲ ਹਾਸਿਲ ਕੀਤੇ ਹਨ, ਜਦੋ ਕਿ 7 ਵਾਰ ਆਲ ਇੰਡੀਆ ਇੰਟਰਵਰਸਿਟੀ ਚੈਪੀਅਨਸਿੱਪ ਦੇ ਵਿਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਇਆ।ਪੰਜਾਬ ਦੀਆਂ ਕਈ ਨਾਮਵਰ ਖੇਡ ਸੰਸਥਾਵਾਂ ਕੋਲੋ ਮਾਨ ਸਨਮਾਨ ਹਾਸਲ ਕਰਨ ਵਾਲੀ ਅਰੁਣਾ ਮਹਾਜਨ ਦੇ ਕੋਲੋਂ ਖੇਡ ਖੇਤਰ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਸਰੀਰਕ ਸਿੱਖਿਆਂ ਵਿਭਾਗ ਨੂੰ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply