Friday, March 6, 2026

ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲੱਬਧ ਕਰਵਾਈਆਂ – ਮਜੀਠੀਆ

PPN3004201611ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਮਾਝਾ ਜੋਨ ਪੰਜਾਬ ਦਾ ਪ੍ਰਧਾਨ ਬਣਨ ‘ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨਾਂ ਨੂੰ ਵਧਾਈ ਦਿੱਤੀ ਹੈ।ਅੱਜ ਕੈਬਨਿਟ ਮੰਤਰੀ ਮਜੀਠੀਆ ਦੀ ਸਥਾਨਕ ਰਿਹਾਇਸ਼ ‘ਤੇ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ‘ਚ ਪੁੱਜੇ ਵਪਾਰੀਆਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਦੀ ਹਨੇਰੀ ਲਿਆਉਣ ਦੇ ਨਾਲ ਨਾਲ ਵਪਾਰੀਆਂ ਨੂੰ ਵੀ ਵੱਧ ਤੋਂ ਵੱਧ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਉਨਾਂ ਨੇ ਮਰਵਾਹਾ ਨੂੰ ਸਿਰੋਪਾ ਪਾ ਕੇ ਥਾਪੜਾ ਦੇਂਦਿਆਂ 2017 ਦੀਆਂ ਚੋਣਾਂ ਲਈ ਹੁਣ ਤੋਂ ਹੀ ਵਪਾਰੀਆਂ ਨੂੰ ਲਾਮਬੱਧ ਕਰਨ ਲਈ ਕਿਹਾ।ਇਸ ਸਮੇਂ ਕੈਮਿਸਟ ਸੈਲ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਅਰੌੜਾ, ਵਿਪਨ ਮਹਿਰਾ ਪ੍ਰਧਾਨ ਮਿਂਂਕ-ਬਲੈਂਕਟ ਐਸੋਸੀਏਸ਼ਨ, ਰੋਟਰੀ ਗਵਰਨਰ ਮਨਮੋਹਣ ਜੈਰਥ, ਸੁਰਿੰਦਰ ਸਿੰਘ ਕੰਵਰ ਪ੍ਰਧਾਨ ਪਠਾਨਕੋਟ ਵਪਾਰ ਵਿੰਗ, ਸੰਜੇ ਅਗਰਵਾਲ ਪ੍ਰਧਾਨ ਦੁਬਰਜੀ ਇੰਡਸਟਰੀ ਐਸੋਸੀਏਸ਼ਨ ਕੁਲਵੰਤ ਸਿੰਘ ਰੰਧਾਵਾ, ਵਿਮਲ ਮਦਾਨ ਜਨਰਲ ਸੈਕਟਰੀ ਪਲਾਸਿਟਕ ਐਂਡ ਲਿਫਾਫਾ ਐਸੋਸੀਏਸ਼ਨ, ਹਰਿੰਦਰ ਸਿੰਘ ਚੇਅਰਮੈਨ ਹੋਟਲ ਐਸੋਸੀਏਸ਼ਨ, ਗੌਰਵ ਗੁਪਤਾ ਸੀ.ਈ.ਓ, ਹਰਪਾਲ ਸਿੰਘ ਵਲੀਆ ਸੀਨੀਅਰ ਮੀਤ ਪ੍ਰਧਾਨ ਵਪਾਰ ਵਿੰਗ, ਵਿਕਰਮ ਜੀਤ ਸਿੰਘ ਬੱਗਾ ਪ੍ਰਧਾਨ ਆਰ.ਟੀ.ਆਈ.ਸੈਲ, ਬਲਦੇਵ ਸਿੰਘ ਅਜਾਦ, ਰਾਜੀਵ ਅਨੇਜਾ ਜਨਰਲ ਸੈਕਟਰੀ ਰੇਡੀਮੇਡ ਐਸੋਸੀਏਸ਼ਨ, ਮਨੀਸ਼ ਅਰੌੜਾ ਪ੍ਰਧਾਨ ਲੀਗਲ ਸੈਲ ਵਪਾਰ ਵਿੰਗ, ਹਰਜਿੰਦਰ ਸਿੰਘ ਮੈਂਬਰ ਪੁਲਿਸ ਸ਼ਿਕਾਇਤ ਕਮੇਟੀ, ਪਰਮਜੀਤ ਹੁੰਦਲ ਜਨਰਲ ਸੈਕਟਰੀ, ਸੁਰਿੰਦਰ ਸਿੰਘ ਗਾਂਧੀ ਪ੍ਰਧਾਨ ਹੋਟਲ ਐਸੋਸੀਏਸ਼ਨ ਤੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਜੇ.ਪੀ ਖੰਨਾ ਨੇ ਮਜੀਠੀਆ ਨੂੰ ਸਿਰੋਪਾ ਭੇਟ ਕੀਤਾ।ਇਸ ਮੌਕੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੀ ਮੌਜੂਦ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply