ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਵੱਲੋਂ 2 ਮਈ ਤੋਂ 8 ਮਈ ਤੀਕ ਸਵੇਰੇ 4.00 ਤੋਂ 6.00 ਵਜੇ ਤੀਕ ਸੌ ਫੁੱਟੀ ਰੋਡ ਸਥਿਤ ਸਿਮਰਨ ਪੈਲਸ ਵਿਖੇੇ ਯੋਗਾ ਦਾ ਕੈਂਪ ਲਗਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਅੰਮ੍ਰਿਤਸਰ ਯੂਨਿਟ ਦੇ ਸੁਖਜਿੰਦਰ ਸਿੰਘ, ਗੁਰਪਾਲ ਸਿੰਘ ਤੇ ਸੁਰੇਸ਼ ਖੰਨਾ ਨੇ ਦੱਸਿਆ ਕਿ ਇਹ ਯੋਗਾ ਕੈਂਪ ਬਿਲਕੁਲ ਫ੍ਰੀ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਇਸ ਯੋਗਾ ਕੈਂਪ ਵਿੱਚ ਬ੍ਰਹਮ ਰਿਸ਼ੀ ਵਿਸ਼ਾਲ ਜੀ ਉਚੇਚੇ ਤੌਰ ਤੇ ਸ਼ਿਰਕਤ ਕਰ ਰਹੇ ਹਨ, ਜੋ ਚਿੰਤਾ ਰੋਗ ਤੇ ਹਰ ਪ੍ਰਕਾਰ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਯੋਗਾ ਰਾਹੀਂ ਵਿਸ਼ੇਸ਼ ਸਿਖਲਾਈ ਦੇਣਗੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀਰਾਂਫ਼ਭੈਣਾਂ ਨੇ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਹ ਕੈਂਪ ਵਿੱਚ ਸ਼ਾਮਲ ਹੋਣਾ ਹੋਵੇ, ਉਹ 1 ਮਈ ਨੂੰ ਸਵੇਰੇ 12.00 ਵਜੇ ਤੋਂ ਰਾਤ 7.00 ਵਜੇ ਤੀਕ ਸਿਮਰਨ ਪੈਲਸ ਵਿਖੇ ਆਪਣੇ ਨਾਮ ਦਰਜ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਨਾਮ ਦਰਜ ਨਾ ਕਰਵਾਉਣ ਦੀ ਸੂਰਤ ਵਿੱਚ ਕਲਾਸ ਵਿੱਚ ਐਂਟਰੀ ਨਹੀਂ ਮਿਲੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media