Friday, July 5, 2024

ਮੰਦੇ ਦੀ ਲਹਿਰ ਨਾਲ ਜਨਜੀਵਨ ਪ੍ਰਭਾਵਿਤ, ਬਾਜਾਰਾਂ ਪਸਰਿਆ ਸਨਾਟਾ

PPN3004201617ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰਪਾਲ ਸਿੰਘ)- ਮੰਦੇ ਦੇ ਪ੍ਰਭਾਵ ਕਰਕੇ ਬਾਜਾਰਾਂ ਵਿੱਚ ਪਸਰਿਆ ਸਨਾਟਾ ਦੇਖ ਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕਿ ਸਰਕਾਰ ਨੇ ਕਰਫਿਊ ਲਗਾਇਆ ਹੋਵੇ। ਵੱਖ ਵੱਖ ਰੋਣਕਮਈ ਬਾਜਾਰ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ ਦੱਸਿਆ ਕਿ ਸਵੇਰੇ ਕਰੀਬ 9 ਵਜੇ ਦੁਕਾਨ ਖੋਲਣ ਤੋਂ ਬਾਅਦ ਸਾਰਾ ਦਿਨ ਵਿਹਲੇ ਬੈਠਕੇ ਸ਼ਾਮ 7-8 ਵਜੇ ਦੁਕਾਨ ਬੰਦ ਕਰਕੇ ਬਿਨਾਂ ਕਿਸੇ ਵੱਟਕ ਦੇ ਘਰ ਪਹੁੰਚਣ ਉਪਰੰਤ ਖਾਮਖਾਹ ਟੈਂਸ਼ਨ ਵਧਦੀ ਜਾ ਰਹੀ ਹੈ। ਕਰਿਆਨਾ, ਸਬਜੀ ਵਾਲੇ, ਮਨਿਆਰੀ ਵਾਲੇ, ਬਿਜਲੀ ਵਾਲੇ, ਬਰਤਨਾਂ ਵਾਲੇ, ਕਪੜੇ ਵਾਲੇੇ ਸਾਰੇ ਦੁਕਾਨਦਾਰ ਬਾਜਾਰਾਂ ਵਿੱਚ ਵਿਹਲੇ ਬੈਠੇ ਦਿਖਾਈ ਦੇ ਰਹੇ ਹਨ ਜਿਸ ਕਰਕੇ ਉਨਾਂ ਦੇ ਘਰਾਂ ਦਾ ਬਜਟ ਵਿਗੜ ਰਿਹਾ ਹੈ। ਜਦਕਿ ਇਹਨਾਂ ਦਿਨਾਂ ਵਿੱਚ ਸਕੂਲ ਦੀਆਂ ਦਾਖਲਾ ਫੀਸਾਂ ਨੇ ਵੀ ਜਨਤਾ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਨਗਰ ਦੇ ਬਜੁਰਗ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਕਣਕ ਦੀ ਫਸਲ ਦੀ ਰਕਮ ਆੜ੍ਹਤੀਆਂ ਰਾਹੀ ਜਿਮੀਦਾਰ ਕੋਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਹੀ ਬਾਜਾਰ ਵਿੱਚ ਚਹਿਲ ਪਹਿਲ ਚਾਲੂ ਹੁੰਦੀ ਹੈ।ਲੇਕਿਨ ਜਿਮੀਦਾਰਾਂ ਕੋਲ ਉਹਨਾਂ ਦੀ ਫਸਲ ਦੀ ਰਕਮ ਅਜੇ ਨਹੀ ਪਹੁੰਚੀ, ਇਸ ਕਰਕੇ ਉਨਾਂ ਨੂੰ ਫਾਕੇ ਕੱਟਣੇ ਪੈ ਰਹੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply