
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)- ਦੀ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਕ ਲਿਮ: ਸੁਸਾਇਟੀ ਦੇ ਬੋਰਡ ਆਫ ਡਾਇਰੈਕਟਰ ਦੀ ਅੱਜ ਹੋਈ ਚੋਣ ਮੌਕੇ ਸਰਬਸੰਮਤੀ ਨਾਲ ਕੰਵਲਜੀਤ ਸਿੰਘ ਗੁਰੂਵਾਲੀ ਨੂੰ ਚੇਅਰਮੈਨ ਅਤੇ ਸਵਿੰਦਰ ਸਿੰਘ ਸਹਿਸਰਾ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ।ਇਸ ਮੌਕੇ ਪ੍ਰਜਾਈਡਿੰਗ ਅਫਸਰ ਦੀ ਜਿੰਮੇਵਾਰੀ ਡੀ:ਆਰ: ਰਾਜਬੀਰ ਸਿੰਘ ਸੰਧੂ ਵੱਲੋਂ ਨਿਭਾਈ ਗਈ। ਇਸ ਮੌਕੇ ਸz ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਬਨਿਟ ਮੰਤਰੀ ਸz ਗੁਲਜਾਰ ਸਿੰਘ ਰਣੀਕੇ ਅਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸz ਵੀਰ ਸਿੰਘ ਲੋਪੋਕੇ ਨੇ ਵਿਸ਼ੇਸ਼ ਨਿਗਰਾਨ ਦੀ ਭੂਮਿਕਾ ਨਿਭਾਈ। ਇਸ ਮੌਕੇ ਸz ਲੋਪੋਕੇ ਅਤੇ ਸz ਰਣੀਕੇ ਨੇ 5 ਸਾਲ ਲਈ ਚੁਣੇ ਗਏ ਚੇਅਰਮੈਨ ਸz ਗੁਰੂਵਾਲੀ ਅਤੇ ਉਪ ਚੇਅਰਮੈਨ ਸz ਸਹਿਸਰਾ ਨੂੰ ਵਧਾਈ ਦਿੱਤੀ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਲਾਗੂ ਕੀਤੀਆਂ ਗਈਆਂ ਨੀਤੀਆ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਕੋਆਪਰੇਟਿਵ ਬੈਂਕ ਦਾ ਮੁੱਖ ਨਿਸ਼ਾਨਾ ਜਿਮੀਂਦਾਰਾਂ ਨੂੰ ਸ਼ਾਹੂਕਾਰਾਂ ਦੀ ਗ੍ਰਿਫਤ ਤੋਂ ਬਾਹਰ ਕੱਢਣਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ 4 ਫੀਸਦੀ ਦੇ ਸਭ ਤੋਂ ਘੱਟ ਵਿਆਜ ਨਾਲ ਕਿਸਾਨ ਨੂੰ ਕਰਜਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸz ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਮਨਜੀਤ ਸਿੰਘ ਮੰਨਾ, ਸz ਸz ਬਿਕਰਮ ਸਿੰਘ ਮਜੀਠੀਆ ਦੇ ਓ:ਐਸ:ਡੀ ਮੇਜਰ ਸ਼ਿਵੀ, ਸz ਤਲਬੀਰ ਸਿੰਘ ਗਿੱਲ, ਸ੍ਰੀ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਰਾਣਾ ਰਣਬੀਰ ਸਿੰਘ ਲੋਪੋਕੇ, ਮੀਡੀਆ ਐਡਵਾਈਜਰ ਪ੍ਰੋ: ਸਰਚਾਂਦ ਸਿੰਘ, ਐਮ:ਡੀ ਸੁਖਵਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਸੰਧੂ, ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਮੇਜਰ ਸਿੰਘ ਚੱਕ, ਰੇਸ਼ਮ ਸਿੰਘ ਭੁੱਲਰ, ਬਿੱਲੂ ਔਲਖ, ਸz ਚਰਨਜੀਤ ਸਿੰਘ ਡਾਲੇਕੇ, ਸz ਪਰਮਜੀਤ ਸਿੰਘ ਡਾਲੇਕੇ, ਸz ਗੁਰਲਾਲ ਸਿੰਘ ਢਿਲੋਂ, ਦੀ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਕ ਦੇ ਡਾਇਰੈਕਟਰ ਬਲਵਿੰਦਰ ਸਿੰਘ, ਸz ਚਰਨਜੀਤ ਸਿੰਘ, ਜਤਿੰਦਰਬੀਰ ਸਿੰਘ, ਕੰਵਰਦੀਪ ਸਿੰਘ, ਮਾਨ ਸਿੰਘ, ਸੁਖਦਿਆਲ ਸਿੰਘ, ਸੁਖਰਾਜ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media