Wednesday, July 3, 2024

ਅੱਗ ਲੱਗਣ ਨਾਲ ਤਿੰਨ ਮੰਜਿਲਾਂ ਸ਼ੋ ਰੂਮ ਸੜ੍ਹ ਕੇ ਸੁਆਹ

ਅੱਗ ਬੁਝਾਊ ਦਸਤੇ ਨੇ 15 ਘੰਟੇ ਦੀ ਜੱਦੋਜਹਿਦ ਬਾਅਦ ਪਾਇਆਂ ਕਾਬੂ

PPN0405201610

ਪੱਟੀ, 4 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸਥਾਨਕ ਡਾਕਘਰ ਦੇ ਨਜਦੀਕ ਤਿੰਨ ਮੰਜਿਲਾਂ ਸ਼ੋ ਰੂਮ ਲਾਲ ਹੱਟੀ ਬਿਜਲੀ ਦੀ ਤਾਰ ‘ਚ ਸਪਾਰਕ ਹੋਣ ਨਾਲ ਸੜ੍ਹ ਸੁਆਹ ਹੋ ਗਿਆ।ਇਕੱਤਰ ਜਾਣਕਾਰੀ ਅਨੁਸਾਰ ਹੰਸ ਰਾਜ ਕੋਮਲ ਕ੍ਰਿਸ਼ਨ ਜੈਨ ਫਰਮ ਦੀ ਦੁਕਾਨ ਲਾਲ ਹੱਟੀ ਤੇ ਰਾਤ ਤਕਰੀਬਨ 12:51 ਵਜੇ ਸੀ.ਪੀ.ਓ ਜਵਾਨ (ਪਹਿਰੇਦਾਰ) ਬਚਿੱਤਰ ਸਿੰਘ ਨੇ ਦੁਕਾਨ ਦੇ ਨੇੜੇ ਖੰਬੇ ਤੋਂ ਤਾਰਾਂ ਵਿਚ ਸਪਾਰਕ ਦੇਖਿਆ ਜਿਸ ਨਾਲ ਦੁਕਾਨ ਦੇ ਅੰਦਰ ਅੱਗ ਲੱਗਣ ਨਾਲ ਦੁਕਾਨ ਵਿਚੋਂ ਧੂੰਆਂ ਬਾਹਰ ਆਉਣ ਲੱਗਾ ਤਾਂ ਬਚਿੱਤਰ ਸਿੰਘ ਨੇ ਤੁਰੰਤ ਦੁਕਾਨ ਮਾਲਕ ਸੰਜੀਵ ਜੈਨ ਨੂੰ ਫੋਨ ਤੇ ਇਸ ਦੀ ਇਤਲਾਹ ਦਿੱਤੀ ਤੇ ਪੱਟੀ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਅੱਗਜਨੀ ਦੀ ਸੂਚਨਾ ਮਿਲਦਿਆਂ ਹੀ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ ਤੇ ਥਾਣਾ ਮੁੱਖੀ ਰਾਜਵਿੰਦਰ ਕੌਰ ਬਾਜਵਾ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਤੇ ਫਾਇਰ ਬ੍ਰਿਗੇਡ ਅੰਮ੍ਰਿਤਸਰ ਅਤੇ ਪੱਟੀ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਆਰਮੀ ਹੈਡਕੁਆਟਰ ਨੂੰ ਇਸਦੀ ਸੂਚਨਾ ਦਿੱਤੀ । ਥਾਣਾ ਮੁੱਖੀ ਵੱਲੋਂ ਲਾਉਡ ਸਪੀਕਰ ਦੀ ਮਦਦ ਨਾਲ ਨੇੜੇ ਦੇ ਦੁਕਾਨਦਾਰ ਤੇ ਘਰਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਿਆਂ ਅਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਆਰਮੀ ਦੇ ਜਵਾਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਗਈ ਪਰ ਅੱਗ ਬੁਹਤ ਜਿਆਦਾ ਹੋਣ ਕਾਰਨ ਅਤੇ ਗੱਡੀ ਵਿਚ ਪਾਇਪ ਨਾ ਹੋਣ ਕਾਰਨ ਉਹ ਸਫਲ ਨਾ ਹੋ ਸਕੇ ਤੇ ਫਾਇਰ ਬ੍ਰਿਗੇਡ ਅੰਮ੍ਰਿਤਸਰ ਦਾ ਇੰਤਜਾਰ ਕਰਨਾ ਪਿਆ।
ਅੰਮ੍ਰਿਤਸਰ ਤੋਂ ਪੱਟੀ ਪੁਜੇ ਫਾਇਰ ਅਫਸਰ ਜਨਕ ਰਾਜ ਤੇ ਸਰਫਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੁੰ 1:05 ਤੇ ਅੱਗ ਦੀ ਸੂਚਨਾ ਮਿਲੀ ਜਿਸਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਇਕ ਗੱਡੀ ਸਮੇਤ ਫਾਇਰ ਟੀਮ ਪੱਟੀ ਨੂੰ ਰਵਾਨਾ ਕਰ ਦਿੱਤੀ ਜੋ ਕਿ ਲਗਭਗ 45-50 ਮਿੰਟ ਵਿਚ ਘਟਨਾ ਸਥਾਨ ਤੇ ਪਹੁੰਚੀ, ਜਦ ਮੌਕੇ ਤੇ ਦੇਖਿਆ ਕਿ ਅੱਗ ਤਿੰਨ ਮੰਜਿਲਾਂ ਵਿਚ ਲੱਗ ਚੁਕੀ ਹੈ ਤਾਂ ਇਕ ਹੋਰ ਗੱਡੀ ਸਮੇਤ ਟੀਮ ਪੱਟੀ ਲਈ ਰਵਾਨਾ ਕਰਵਾਈ।ਉਹਨਾਂ ਦੱਸਿਆ ਕਿ 30-31 ਗੱਡੀਆਂ ਪਾਣੀ ਤੇ ਕੈਮੀਕਲ ਦੇ ਛਿੜਕਾਅ ਤੋਂ ਬਾਅਦ ਹੀ ਅੱਗ ਤੇ ਕਾਬੂ ਪਾਇਆ ਜਾ ਸਕਿਆ।ਉਹਨਾਂ ਕਿਹਾ ਕਿ ਬਜਾਰ ਤੰਗ ਹੋਣ ਕਾਰਨ ਅਤੇ ਬਿਜਲੀ ਦੀਆਂ ਤਾਰਾਂ ਨੇੜੇ ਹੋਣ ਕਾਰਨ ਸਾਨੂੰ ਭਾਰੀ ਮੁੁਸ਼ਿਕਲ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਸਿਆ ਕਿ ਪਾਣੀ ਭਰਨ ਲਈ ਵੀ ਸਾਨੂੰ 7 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ ਜਿਸ ਕਰਕੇ ਜਿਆਦਾ ਸਮਾਂ ਲੱਗਾ।
ਇਥੇ ਜਿਕਰਯੋਗ ਹੈ ਕਿ ਜਿਕਰਯੋਗ ਹੈ ਕਿ ਨਗਰ ਕੌਂਸਲ ਪੱਟੀ ਦੇ ਟੈਂਕਰ ਜੋ ਕਿ ਫੋਨ ਕਰਨ ਤੋਂ ਤਕਰੀਬਨ ਇਕ ਡੇਢ ਘੰਟੇ ਬਾਅਦ ਹੀ ਪਹੁੰਚੇ।ਸ਼ੋ ਰੂਮ ਮਾਲਕ ਸੰਜੀਵ ਜੈਨ ਨੇ ਦੱਸਿਆ ਕਿ ਦੁਕਾਨ ਦਾ ਪਹਿਲਾਂ ਵੀ ਇਕ ਵਾਰ ਮੀਟਰ ਸੜ੍ਹ ਚੁੱਕਾ ਹੈ ਪਰ ਬਿਜਲੀ ਵਿਭਾਗ ਵੱਲੋਂ ਥ੍ਰੀ ਫੇਸ ਮੀਟਰ ਨਾ ਲਗਾ ਪਹਿਲਾਂ ਵਾਂਗ ਹੀ ਛੋਟਾ ਮੀਟਰ ਲਗਾ ਦਿੱਤਾ, ਜਿਸ ਦੇ ਗਰਮ ਹੋ ਜਾਣ ਨਾਲ ਤੇ ਸਪਾਰਕ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ ।ਜੈਨ ਨੇ ਦੁਖੀ ਮਨ ਨਾਲ ਦਸਿਆ ਕਿ ਮੇਰਾ ਸ਼ੌਅ ਰੂਮ ਜਿਸ ਵਿਚ ਤਕਰੀਬਨ 2 ਕਰੋੜ ਰੁਪੈ ਦੇ ਮੁੱਲ ਦਾ ਸਮਾਨ ਸੀ ਜੋ ਕਿ ਵਿਭਾਗ ਦੀ ਅਣਗਿਹਲੀ ਕਾਰਨ ਸੜ੍ਹ ਕੁ ਸੁਆਹ ਹੋ ਗਿਆ ਹੈ ਉਹਨਾਂ ਨੇ ਸਰਕਾਰ ਪਾਸੋਂ ਇਸਦੇ ਮੁਆਵਜੇ ਦੀ ਮੰਗ ਕੀਤੀ ਹੈ। ਇਸ ਘਟਨਾ ਵਿਚ ਸਥਾਨਕ ਲੋਕਾਂ ਤੇ ਪੁਲਿਸ ਪਾਰਟੀ ਤੇ ਥਾਣਾ ਮੁੱਖੀ ਰਾਜਿਵਿੰਦਰ ਕੌਰ ਬਾਜਵਾ ਦਾ ਅਹਿਮ ਰੋਲ ਰਿਹਾ ਜਿਹਨਾਂ ਦੇ ਯਤਨਾਂ ਸਦਕਾ ਇਸ ਅੱਗਜਨੀ ਤੇ ਕਾਬੂ ਪਾਇਆ ਗਿਆ ਬਜਾਰ ਵਿਚ ਨੇੜੇ ਦੀਆਂ ਦੁਕਾਨਾਂ ਵੀ ਕਪੜੇ ਦੀਆਂ ਸਨ ਜਿਸ ਕਰਕੇ ਇਹ ਹਾਦਸਾ ਹੋਰ ਜਿਆਦਾ ਖਤਰਨਾਕ ਹੋ ਸਕਦਾ ਸੀ ਪਰ ਰਾਜਵਿੰਦਰ ਕੌਰ ਦੀ ਸੂਝ ਬੂਝ ਨਾਲ ਹੀ ਇਸ ਤੇ ਕਾਬੂ ਪਾਇਆ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply