Wednesday, July 3, 2024

ਜੈਲ ਸਿੰਘ ਗੋਪਾਲਪੁਰਾ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਤੇ ਗੁਰਮੀਤ ਸਿੰਘ ਭਿੰਡੀ ਔਲਖ ਉਪ ਚੇਅਰਮੈਨ ਚੁਣੇ ਗਏ

PPN0405201608

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)-ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੀ ਅੱਜ ਹੋਈ ਚੋਣ ਵਿਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਜੈਲ ਸਿੰਘ ਗੋਪਾਲਪੁਰਾ ਨੂੰ ਚੇਅਰਮੈਨ ਅਤੇ ਗੁਰਮੀਤ ਸਿੰਘ ਭਿੰਡੀ ਔਲਖ ਨੂੰ ਉਪ ਚੇਅਰਮੈਨ ਚੁਣ ਲਿਆ। ਜ਼ਿਲ੍ਹਾ ਪ੍ਰੀਸ਼ਦ ਦੇ ਹਾਲ ਵਿਚ ਐਸ ਡੀ ਐਮ ਰੋਹਿਤ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ ਇਸ ਚੋਣ ਵਿਚ 30 ਵਿਚੋਂ 22 ਮੈਂਬਰ ਹਾਜ਼ਰ ਸਨ। ਕੋਰਮ ਪੂਰਾ ਹੋਣ ‘ਤੇ ਚੋਣ ਸ਼ੁਰੂ ਕਰਦੇ ਜਦ ਚੋਣ ਅਧਿਕਾਰੀ ਨੇ ਚੇਅਰਮੈਨ ਦੇ ਅਹੁਦੇ ਲਈ ਨਾਂਅ ਮੰਗੇ ਤਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ. ਰਣਜੀਤ ਸਿੰਘ ਮੀਆਂਵਿੰਡ ਨੇ ਜੈਲ ਸਿੰਘ ਗੋਪਾਲਪੁਰਾ ਦਾ ਨਾਂਅ ਤਜਵੀਜ਼ ਕੀਤਾ, ਜਿਸ ਦੀ ਤਾਇਦ ਦਲਵਿੰਦਰ ਸਿੰਘ ਸਠਿਆਲਾ ਨੇ ਕਰਕੇ ਉਨਾਂ ਦੀ ਚੋਣ ‘ਤੇ ਮੋਹਰ ਲਗਾ ਦਿੱਤੀ। ਇਸ ਉਪਰੰਤ ਉਪ ਚੇਅਰਮੈਨ ਦੇ ਅਹੁਦੇ ਲਈ ਨਾਂਅ ਮੰਗਿਆ ਤਾਂ ਰਣਬੀਰ ਸਿੰਘ ਰਾਣਾ ਲੋਪੋਕੇ ਨੇ ਗੁਰਮੀਤ ਸਿੰਘ ਭਿੰਡੀ ਔਲਖ ਦਾ ਨਾਂਅ ਲਿਆ, ਜਿਸਦੀ ਤਾਈਦ ਸਰਬਜੀਤ ਕੌਰ ਮਾਕੋਵਾਲ ਨੇ ਕੀਤੀ। ਸਾਰਿਆਂ ਨੇ ਇੰਨਾਂ ਨਾਵਾਂ ਨੂੰ ਪ੍ਰਵਾਨ ਕਰਦੇ ਹੋਏ ਜੈਕਾਰਿਆਂ ਨਾਲ ਮੋਹਰ ਲਗਾ ਦਿੱਤੀ।
ਇਸ ਮੌਕੇ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ. ਵੀਰ ਸਿੰਘ ਲੋਪੋਕੇ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਬਸੰਮਤੀ ਨਾਲ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਵਕਾਰੀ ਅਹੁਦੇ ਲਈ ਚੋਣ ਕਰਨ ‘ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨਾਂ ਆਸ ਪ੍ਰਗਟ ਕੀਤੀ ਕਿ ਚੁਣੇ ਗਏ ਅਹੁਦੇਦਾਰ ਸਾਰੇ ਮੈਂਬਰਾਂ ਦਾ ਮਾਣ-ਸਤਿਕਾਰ ਕਰਨਗੇ ਅਤੇ ਇੰਨਾਂ ਨੂੰ ਪੇਸ਼ ਆਉਂਦੀਆਂ ਮੁਸ਼ਿਕਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਯਤਨ ਕਰਨਗੇ। ਸ. ਵੀਰ ਸਿੰਘ ਲੋਪੋਕੇ ਨੇ ਮੰਤਰੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿੰਨਾਂ ਨੇ ਟਕਸਾਲੀ ਵਰਕਰਾਂ ਨੂੰ ਮਾਣ-ਸਤਿਕਾਰ ਦੇ ਕੇ ਨਿਵਾਜਿਆ ਹੈ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਮਨਜੀਤ ਸਿੰਘ ਮੰਨਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਆਗਰਾ, ਤਲਬੀਰ ਸਿੰਘ ਗਿੱਲ, ਨਵਦੀਪ ਸਿੰਘ ਗੋਲਡੀ, ਮੇਜਰ ਸ਼ਿਵੀ, ਰਣਬੀਰ ਸਿੰਘ ਰਾਣਾ ਲੋਪੋਕੇ, ਲਾਲੀ ਰਣੀਕੇ, ਪ੍ਰੋ. ਸਰਚਾਂਦ ਸਿੰਘ, ਚੇਅਰਮੈਨ ਰੇਸ਼ਮ ਸਿੰਘ ਭੁੱਲਰ, ਚੇਅਰਮੈਨ ਗੁਰਵੇਲ ਸਿੰਘ ਮਜੀਠਾ, ਡਾ: ਤਰਸਮੇ ਸਿੰਘ ਸਿਆਲਕਾ, ਅਰਵਿੰਦਰ ਸਿੰਘ ਪੱਪੂ ਕੋਟਲਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply