Thursday, June 19, 2025
Breaking News

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਗਤਕਾ ਫੈਡਰੇਸ਼ਨ ਆੱਫ ਇੰਡਿਆ ਦੇ ਸਹਿਯੋਗ ਨਾਲ ਕਰਵਾਇਆ ਗਤਕਾ ਮੁਕਾਬਲਾ

PPN130503
ਜੰਡਿਆਲਾ ਗੁਰੂ, 13  ਮਈ  (ਹਰਿੰਦਰਪਾਲ ਸਿੰਘ)-   ਪਿਛਲੇ ਵਰ੍ਹੇ ਭਾਰਤ ਦੇ ਖੇਡ ਮੰਤਰਾਲੇ ਦੁਆਰਾ ਪੁਰਾਤਨ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੂੰ ਉੱਤਰ ਭਾਰਤ ਦੇ ਪਹਿਲੇ ਗਤਕਾ ਸੈਂਟਰ ਵਜੌਂ ਮਾਨਤਾ ਦਿੱਤੀ ਗਈ ਹੈ। ਅਕੈਡਮੀ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਆਈ. ਐਫ. ਏ. ਵਿੱਚ 11 ਮਈ ਦਿਨ ਐਤਵਾਰ ਨੂੰ  14 ਅਤੇ ੧੭ ਸਾਲ ਤੱਕ ਦੇ ਉਮਰ ਵਰਗ ਲਈ ਗਤਕਾ ਫੈਡਰੇਸ਼ਨ ਆੱਫ ਇੰਡਿਆ ਦੇ ਸਹਿਯੋਗ ਨਾਲ ਗਤਕਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਰਾਜ ਭਰ ਤੋਂ ਤਕਰੀਬਨ 40 ਟੀਮਾਂ ਰਾਹੀ 600 ਦੇ ਲੱਗਭੱਗ ਪ੍ਰਤੀਯੋਗੀਆਂ ਵੱਲ੍ਹੋ ਭਾਗ ਲਿਆ ਗਿਆ। ਜਿਸਦੀ ਆਰੰਭਤਾ ਆਈ. ਐਫ. ਏ ਦੇ ਚੇਅਰਮੈਨ ਸ. ਜਗਬੀਰ ਸਿੰਘ  ਅਤੇ ਸ. ਹਰਜੀਤ ਸਿੰਘ ਗਰੇਵਾਲ (ਜਨਰਲ ਸੈੱਕਟਰੀ ਗਤਕਾ ਫੈਡਰੇਸ਼ਨ ਆੱਫ ਇੰਡੀਆ) ਦੁਆਰਾ ਦੋ ਖਿਡਾਰੀਆਂ ਵਿਚਕਾਰ ਮੁਕਾਬਲਾ ਸ਼ੁਰੂ ਕਰਵਾ ਕੇ ਕਰਵਾਈ ਗਈ । ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰੀਰਕ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਰਬਜੀਤ ਸਿੰਘ ਤੂਰ ਮੁੱਖ ਮਹਿਮਾਨ ਵਜੋ ਮੋਜੂਦ ਸਨ। ਉਹਨਾ ਕਿਹਾ ਕਿ ਸਿੱਖ ਧਰਮ ‘ਚ ਗਤਕੇ ਦੀ ਬਹੁਤ ਮੱਹਤਤਾ ਹੈ ਅਤੇ ਆਈ. ਐਫ. ਏ. ਦੁਆਰਾ ਗਤਕੇ ਦਾ ਮਾਨ-ਸਨਮਾਨ ਨੂੰ ਵਧਾਉਣ ਲਈ, ਗਤਕਾ ਮੁਕਾਬਲਾ ਕਰਵਾ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸ. ਹਰਜਿੰਦਰ ਸਿੰਘ (ਸਪੋਰਟਸ ਵਿਭਾਗ ਪੰਜਾਬ) ਨੇ ਹਾਜ਼ਰ ਰਹਿ ਕੇ ਇਸ ਮੁਕਾਬਲੇ ਦੀ ਸ਼ਾਨ ਵਧਾਈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਇਸ ਸਮਾਰੋਹ ਵਿੱਚ ਮੁੱਖ ਤੋਰ ‘ਤੇ ਸ਼ਾਮਿਲ ਹੋਏ ਅਤੇ ਉਹਨਾ ਨੇ ਕਿਹਾ ਕਿ ਸਿੱਖ ਕੋਮ ਲਈ ਇਹ ਬੜੇ ਹੀ ਸਤਿਕਾਰ ਵਾਲੀ ਗੱਲ ਹੈ ਕਿ ਸਿੱਖ ਮਾਰਸ਼ਲ ਆਰਟ ਗਤਕਾ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਹੋਂਦ ਸਥਾਪਿਤ ਕਰਦਾ ਜਾ ਰਿਹਾ ਹੈ। ਇਸ ਮੋਕੇ ‘ਤੇ ਜਥੇਦਾਰ ਜੀ ਵੱਲੋਂ ਗਤਕਾ ਮਾਸਟਰ ਸ. ਮਨਜੀਤ ਸਿੰਘ ਜੀ ਦੁਆਰਾ ਲਿਖਿਤ ‘ਗਤਕਾ’ ਨਾਮਕ ਕਿਤਾਬ ਦਾ ਪਹਿਲਾ ਭਾਗ ਪ੍ਰਕਾਸ਼ਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਓਵਰਆਲ ਪਹਿਲੇ ਦਰਜੇ ਦੀ ਟਰਾੱਫੀ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਝੋਲੀ ਪਈ। ਦੂਜੇ ਦਰਜੇ ‘ਤੇ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ, ਕਪੂਰਥਲਾ ਅਤੇ ਸੀਨੀਅਰ ਸਕੈਂਡਰੀ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿੱਤ ਹਾਸਿਲ ਕੀਤੀ ਅਤੇ ਤੀਸਰੇ ਸਥਾਨ ‘ਤੇ ਸ਼ਹੀਦ ਬਲਵਿੰਦਰ ਸਿੰਘ ਮੱਲਾਪੁਰ, ਲੁਧਿਆਣਾ ਦੀ ਟੀਮ ਜੇਤੂ ਰਹੀ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply