Thursday, June 19, 2025
Breaking News

13 ਸਾਲਾ ਬੱਚੇ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲੀ

PPN130504
ਜੰਡਿਆਲਾ ਗੁਰੂ, 13 ਮਈ  (ਹਰਿੰਦਰਪਾਲ ਸਿੰਘ)- ਸਥਾਨਕ ਵੈਰੋਵਾਲ ਰੋਡ ਤੇ ਸਥਿਤ ਗਰਾਂaਡ ‘ਚ ਇਕ ਦਰਖਤ ਨਾਲ ੧੩ ਸਾਲ ਦੇ ਬੱਚੇ ਦੀ ਲਟਕਦੀ ਹੋਈ ਲਾਸ਼ ਮਿਲੀ। ਬੱਚੇ ਦੀ ਪਹਿਚਾਨ ਕਰਨ ਕੁਮਾਰ ਦੇ ਰੂਪ ‘ਚ ਹੋਈ ਹੈ। ਇਹ ਬੱਚਾ ਸਰਕਾਰੀ ਸਕੂਲ ਵਿਚ ਸਤਵੀਂ ਜਮਾਤ ਵਿਚ ਪੜ੍ਹਦਾ ਸੀ। ਮ੍ਰਿਤਕ ਦੀ ਮਾਤਾ ਸੁਨੀਤਾ ਰਾਣੀ ਨੇ ਪੁਲਸ ਚੌਂਕੀ ਜੰਡਿਆਲਾ ਗੁਰੂ ਵਿਖੇ ਕੱਲ੍ਹ ਰਿਪੋਰਟ ਵੀ ਦਰਜ਼ ਕਰਵਾਈ ਸੀ ਕਿ ਉਸ ਦਾ ਲੜਕਾ ਕਰਨ ਕੁਮਾਰ 4-5 ਵਜੇ ਸ਼ਾਂਮ ਤੋਂ ਲਾਪਤਾ ਹੈ। ਅੱਜ ਸਵੇਰੇ ਪੁਲਸ ਨੂੰ ਪਤਾ ਲੱਗਾ ਕਿ ਗਰਾਂਉਡ ਵਿਚ ਉਕਤ ਬੱਚੇ ਦੀ ਦਰਖਤ ਨਾਲ ਲਾਸ਼ ਲਟਕ ਰਹੀ ਹੈ। ਪਤਾ ਲੱਗਣ ਤੇ ਲੋਕ ਗਰਾਂਉਡ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ ਤੇ ਪੁਲਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ ਜੰਡਿਆਲਾ ਗੁਰੂ  ਸੂਬਾ ਸਿਘ ਅਤੇ ਥਾਨਾ ਜੰਡਿਆਲਾ ਗੁਰੁ ਦੇ ਮੁੱਖੀ ਪਰਮਜੀਤ ਸਿੰਘ ਪਹੁੰਚੇ। ਪਤਾ ਲੱਗਾ ਹੈ ਕਿ ਮ੍ਰਿਤਕ ਬੱਚੇ ਦੀ ਮਾਤਾ ਅਤੇ ਪਿਤਾ ‘ਚ ਕਰੀਬ ੧੩ ਸਾਲ ਪਹਿਲਾਂ ਅਦਾਲਤ ‘ਚ ਤਲਾਕ ਹੋਇਆ ਸੀ। ਜਿਸ ਕਾਰਨ ਮ੍ਰਿਤਕ ਬੱਚਾ ਆਪਣੀ ਮਾਤਾ ਨਾਲ ਹੀ ਰਹਿੰਦਾ ਸੀ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਅੰਮ੍ਰਿਤਸਰ ਭੇਜ ਦਿੱਤਾ ਹੈ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply