Sunday, September 27, 2026

13 ਸਾਲ ਉਮਰ ਵਰਗ ਦਾ ਸਬ-ਜੂਨੀਅਰ ਕ੍ਰਿਕੇਟ ਟੂਰਨਾਮੈਂਟ ਆਯੋਜਿਤ

PPN0605201611ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ ਬਿਊਰੋ)- ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੀ ਦੇਖ ਰੇਖ ਹੇਠ ਅੰਡਰ 13 ਸਾਲ ਉਮਰ ਵਰਗ ਦੇ ਸਬ ਜੂਨੀਅਰ ਕ੍ਰਿਕੇਟ ਖਿਡਾਰੀਆਂ ਦਾ ਟੂਰਨਾਮੈਂਟ ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਤ ਕੀਤਾ ਗਿਆ। ਜਿਸ ਦਾ ਸ਼ੁਭਾਰੰਭ ਪ੍ਰਿੰ: ਰਜਨੀ ਕਾਲੜਾ, ਕੌਂਸਲਰ ਰਜੇਸ਼ ਹਨੀ ਤੇ ਖੇਡ ਪ੍ਰਮੋਟਰ ਵਿਕਰਮ ਦੱਤਾ ਦੇ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ।ਇਸ ਟੂਰਨਾਮੈਂਟ ਦੋਰਾਨ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਖਿਡਾਰੀਆਂ ਨੂੰ ਸੰਬੋਧਤ ਕਰਦਿਆਂ ਪ੍ਰਿੰ: ਰਜਨੀ ਕਾਲੜਾ ਤੇ ਕੌਂਸਲਰ ਰਜੇਸ਼ ਹਨੀ ਨੇ ਕਿਹਾ ਕਿ ਹਲਕੀ ਉਮਰ ਵਿਚ ਖੇਡ ਖੇਤਰ ਨਾਲ ਜੁੜਨ ਵਾਲੇ ਖਿਡਾਰੀ ਵੱਡੇ ਹੋ ਕੇ ਵੱਡੀਆਂ ਮੱਲਾਂ ਮਾਰਦੇ ਹਨ ਜਿਸ ਦੇ ਨਾਲ ਦੇਸ਼ ਦਾ ਖੇਡ ਖੇਤਰ ਹੋਰ ਵੀ ਬੇਹਤਰ ਤੇ ਚੁਸਤ ਦਰੁੱਸਤ ਬਣਦਾ ਹੈ। ਇਸ ਮੋਕੇ ਵੱਖ ਵੱਖ ਟੀਮਾਂ ਦੇ ਦਰਮਿਆਨ ਬੜੇ ਹੀ ਰੋਚਕ ਤੇ ਸੰਘਰਸ਼ਪੂਰਣ ਮੁਕਾਬਲੇ ਹੋਏ। ਇਸ ਮੋਕੇ ਪ੍ਰਧਾਨ ਨਵਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਜਦੋਂ ਕਿ ਪਹਿਲੇ ਦਿਨ ਅਹਿਮ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਕੋਚ ਰਜਿੰਦਰਪਾਲ, ਨਿਰਮਲ ਕੋਰ, ਬਲਜੀਤ ਸਿੰਘ, ਕੇਸ਼ਵ ਕੋਹਲੀ ਆਦਿ ਹਾਜਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply