Sunday, June 30, 2024

ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾ ਮੱਲ੍ਹੀਆਂ ਦੀਆਂ ਵਿਦਿਆਰਥਣਾਂ ਨੂੰ ਟਰੈਫਿਕ ਦੇ ਗੁਰ ਸਿਖਾਏ

PPN0605201612ਜੰਡਿਆਲਾ ਗੁਰੂ, 6 ਮਈ (ਹਰਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੁਆਰਾ ਚਲਾਈ ਜਾ ਰਹੀ ਦਿਹਾਤੀ ਸਵੈ ਰੁਜਗਾਰ ਸਿੱਖਲਾਈ ਸੰਸਥਾ ਮੱਲੀਆਂ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਅਤੇ ਹੈਡਕਾਂਸਟੇਬਲ ਇੰਦਰਮੋਹਣ ਸਿੰਘ ਵੱਲੋਂ ਸੰਸਥਾ ਵਿੱਚ ਸਿਖਲਾਈ ਲੈ ਰਹੀਆ ਵਿਦਿਆਰਥਣਾਂ ਨੁੰ ਟਰੈਫਿਕ ਦੇ ਨਿਯਮਾਂ ਤੋ ਜਾਣੂ ਕਰਵਾਉਣ ਲਈ ਇੱਕ ਵਿਸੇਸ਼ ਕੈਂਪ ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਟਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਸਾਨੂੰ ਸੜਕ ਤੇ ਕੋਈ ਵਹੀਕਲ ਚਲਾਉਣ ਤੋ ਪਹਿਲਾਂ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤਾਂ ਹੀ ਅਸੀ ਸੜਕਾਂ ਤੇ ਸਹੀ ਢੰਗ ਨਾਲ ਡਰਾਇਵ ਕਰ ਸਕਦੇ ਹਾਂ ਅਤੇ ਆਏ ਦਿਨ ਹੋਣ ਵਾਲੇ ਸੜਕ ਹਾਦਸਿਆ ਤੋ ਬਚ ਸਕਦੇ ਹਾਂ।ਉਹਨਾ ਦੱਸਿਆ ਕਿ ਭਾਵੇਂ ਲੜਕਾ ਹੋਵੇ ਜਾਂ ਲੜਕੀ ਦੋਵਾਂ ਵਾਸਤੇ ਕਾਇਦਾ ਕਨੂੰਨ ਇੱਕੋ ਜਿਹਾ ਹੀ ਲਾਗੂ ਹੁੰਦਾ ਹੈ।ਉਹਨਾ ਕਿਹਾ ਕਿ ਲੜਕੀ ਨੂੰ ਵੀ ਸੜਕ ਤੇ ਟੂ ਵੀਲਰ ਚਲਾਉਦੇ ਸਮੇ ਸਿਰ ਤੇ ਹੈਲਮਟ ਪਹਿਨਣਾ ਅਤੇ ਫੋਰ ਵੀਲਰ ਚਲਾਉਦੇਂ ਸਮੇ ਸੀਟ ਬੈਲਟ ਲਗਾਉਣੀ ਅਤਿ ਜਰੂਰੀ ਹੈ।ਕਿਉ ਕਿ ਸੜਕ ਹਾਦਸਿਆ ਵਿੱਚ 90 ਪ੍ਰਤੀਸ਼ਤ ਲੋਕਾਂ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੀ ਹੁੁੰਦੀ ਹੈ।ਇਸ ਲਈ ਸਾਨੂੰ ਸਭ ਤੋ ਜਰੂਰੀ ਹੈ ਆਪਣੇ ਸਿਰ ਨੂੰ ਬਚਾਉਣਾ, ਅਸੀ ਇਹ ਦੋ ਗੱਲਾਂ ਹੀ ਮੰਨ ਲਈਏ ਤਾਂ ਅਸੀ ਆਪਣਾ ਬਚਾ ਕਰ ਸਕਦੇ ਹਾਂ।ਇਸ ਤੋ ਇਲਾਵਾ ਉਹਨਾ ਚੌਕਾਂ ਵਿੱਚ ਲੱਗੇ ਸਾਈਨ ਬੋਰਡਾਂ ਅਤੇ ਬੱਤੀਆਂ ਬਾਰੇ ਵੀ ਵਿਸਥਾਰ ਪੂਰਵਕ ਚਾਨਣਾਂ ਪਾਇਆ।ਪ੍ਰਭਦਿਆਲ ਸਿੰਘ ਨੇ ਵਿਦਿਆਰਥਣਾਂ ਨੂੰ ਫਸਟਏਡ ਬਾਰੇ ਵੀ ਦੱਸਿਆ ਕਿ ਕਿਸ ਤਰਾਂ ਉਹ ਸੜਕ ਹਾਦਸੇ ਜਾਂ ਕਿਸੇ ਵੀ ਹਾਦਸੇ ਵਿੱਚ ਜਖਮੀ ਹੋਏ ਵਿਆਕਤੀ ਦੀ ਸਹਾਇਤਾ ਕਰਕੇ ਉਸ ਨੂੰ ਹਸਪਤਾਲ ਪਹੁੰਚਾ ਸਕਦੇ ਹਨ ਅਤੇ ਉਸ ਦੀ ਜਾਨ ਬਚਾ ਸਕਦੇ ਹਨ।ਉਹਨਾ ਨਸ਼ਿਆ ਤੋ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਪਿਤਾ ਅਤੇ ਭਰਾਵਾਂ ਨੂੰ ਜਾਂ ਇਹਨਾ ਬਾਰੇ ਦੱਸਣ।ਉਹਨਾ ਦੱਸਿਆ ਕਿ ਕਿਸੇ ਵੀ ਕਸਮ ਦਾ ਨਸਾ ਕਰਕੇ ਕਦੇ ਵੀ ਕੋਈ ਵਹੀਕਲ ਨਹੀ ਚਲਾਉਣਾ ਚਾਹੀਦਾ ਕਿਉ ਕਿ ਇਹ ਵੀ ਐਕਸੀਡੈਂਟ ਦਾ ਵੱੱਡਾ ਕਾਰਨ ਬਣਦਾ ਹੈ।ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਖੁਸ਼ਪਾਲ ਅਤੇ ਫੈਕਲਿਟੀ ਸਿਮਰਨ ਨੇ ਟਰੈਫਿਕ ਇੰਚਾਰਜ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਅੱਗੇ ਤੋ ਨੀ ਆ ਕੇ ਅਜਿਹੇ ਕੈਂਪ ਉਹ ਲਗਾਉਦੇ ਰਹਿਣ ਤਾਂ ਜੋ ਉਹਨਾ ਦੀ ਸੰਸਥਾ ਵਿੱਚ ਆਉਣ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾਂ ਪੁਰੀ ਤਰਾਂ ਜਾਗਰੁਕ ਹੋ ਸਕਣ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply