Sunday, February 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ‘ਚ ਸੁਰਖਿਆ ਫੋਰਸ ਦੇ ਜਵਾਨਾਂ ਨੇ 3 ਅੱਤਵਾਦੀ ਕੀਤੇ ਢੇਰ।

▶ ਕਸ਼ਮੀਰ ਵਿੱਚ ਫੌਜੀ ਵਰਦੀ ਵਿੱਚ ਘੁੰਮ ਰਹੇ ਹਨ ਅੱਤਵਾਦੀ, ਮਿਲੀ ਵੀਡੀਓ ਤੋਂ ਹੋਇਆ ਖੁਲਾਸਾ।

▶ ਸੋਕੇ ਦੀ ਸਥਿਤੀ ਨਾਲ ਨਿਪਟਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗੇ 28000 ਕਰੋੜ।

▶ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 10600 ਕਰੋੜ ਰੁਪਏ, 10000 ਪਾਣੀ ਦੇ ਟੈਂਕਰ ਮੰਗੇ।

▶ ਦਿੱਲੀ ਪੁਲਿਸ ਨੂੰ ਠੁਲੂ ਕਹਿਣ ‘ਤੇ ਮੁੱਖ ਮੰਤਰੀ ਕੇਜ਼ਰੀਵਾਲ ਨੂੰ ਸਾਕੇਤ ਅਦਾਲਤ ਨੇ ਭੇਜੇ ਸੰਮਨ- ਪੇਸ਼ੀ 14 ਜੁਲਾਈ ਨੂੰ।

▶ ਜੈਪੁਰ (ਰਾਜਸਥਾਨ) ਵਿੱਚ ਗੰਦਾ ਪਾਣੀ ਪੀਣ ਨਾਲ ਇੱਕ ਬੱਚੇ ਦੀ ਮੌਤ- 15 ਹੋਏ ਬਿਮਾਰ।

▶ ਆਗਸਤਾ ਡੀਲ ਮਾਮਲਾ- ਸੀ.ਬੀ.ਆਈ ਸਾਬਕਾ ਏਅਰ ਚੀਫ ਐਸ.ਪੀ ਤਿਆਗੀ ਤੋਂ ਮੁੜ ਕਰੇਗੀ ਪੁਛਗਿੱਛ।

▶ ਉਤਰਾਖੰਡ ਦੇ ਬਾਗੀ ਵਿਧਾਇਕਾਂ ਦੀ ਪਟੀਸ਼ਨ ‘ਤੇ ਹਾਈਕੋਰਟ ਨੇ 9 ਮਈ ਲਈ ਫੈਸਲਾ ਰੱਖਿਆ ਸੁਰੱਖਿਅਤ।

▶ ਹਿਮਾਚਲ ਦੇ ਮੰਡੀ ਨੇੜੇ ਬੱਸ ਹਾਦਸਾ- 10 ਦੀ ਮੌਤ 20 ਜਖਮੀ।

▶ ਪਾਕਿਸਤਾਨ ‘ਚ ਚੂਹਿਆਂ ਦੀ ਦਹਿਸ਼ਤ – ਪੇਸ਼ਾਵਰ ‘ਚ ਚੂਹਿਆਂ ਦੇ ਕੱਟਣ ਨਾਲ 400 ਤੋਂ ਵੱਧ ਹਸਪਤਾਲ ਪੁੱਜੇ।

▶ ਆਈ.ਪੀ.ਐਲ ਕ੍ਰਿਕਟ ਮੈਚ ‘ਚ –ਬੰਗਲੂਰੂ ਨੇ ਪੂਨੇ ਨੂੰ 7 ਵਿਕਟਾਂ ਨਾਲ ਹਰਾਇਆ।

▶ ਆਮ ਆਦਮੀ ਪਾਰਟੀ ਵਲੋਂ ਆਗਸਤਾ ਮਾਮਲੇ ‘ਚ ਦਿੱਲੀ ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ- ਕਾਂਗਰਸ ਤੇ ਭਾਜਪਾ ਖਿਲਾਫ ਕੀਤੀ ਨਾਅਰੇਬਾਜ਼ੀ।

▶ ਆਪ’ ਵਲੋਂ ਪੰਜਾਬ ਵਿੱਚ ਹੱਲਾ ਬੋਲ 16 ਮਈ ਨੂੰ – ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਦਿੱਤਾ ਜਾਵੇਗਾ ਧਰਨਾ- ਛੋਟੇਪੁਰ ਦਾ ਬਿਆਨ

▶ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਚੈਨਲ ਦਾ ਕੇਬਲ ਆਪਰੇਟਰ ਵਲੋਂ ਪ੍ਰਸਾਰਨ ਬੰਦ ਕਰਨ ‘ਤੇ ਆਗੂਆਂ ਦਾ ਵਿਰੋਧ ਜਾਰੀ ।

▶ ‘ਆਪ’ ਦੇ ਸੁਖਪਾਲ ਖਹਿਰਾ, ਭਾਜਪਾ ਦੇ ਤਰੁਣ ਚੁੱਘ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼, ਖੇਤੀ ਮੰਤਰੀ ਧਨਖੜ ਅਤੇ ਹਿਮਾਚਲ ਕਾਂਗਰਸ ਪ੍ਰਧਾਨ ਸੁਖਵਿੰਦਰ ਸੁੱਖੂ ਸਮੇਤ ਕਈ ਆਗੁਆਂ ਨੇ  ਕਾਰਵਾਈ ਨੂੰ ਦੱਸਿਆ ਪ੍ਰੈਸ ਦੀ ਅਜ਼ਾਦੀ ‘ਤੇ ਹਮਲਾ।

▶ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪ੍ਰਸਾਰਨ ਨੂੰ ਕੇਬਲ ਨੈਟਵਰਕ ‘ਤੇ ਰੋਕੇ ਜਾਣ ਬਾਰੇ ਪ੍ਰਗਟਾਈ ਅਣਜਾਨਤਾ।

▶ ਲੁਧਿਆਣਾ ਵਿੱਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ- ਕੰਮ ਕਰ ਰਹੇ 8 ਮੁਲਾਜ਼ਮਾਂ ਵਿਚੋਂ 3 ਦੀ ਮੌਤ ਹੋਣ ਦੀ ਖਬਰ।

▶ ਹਮ ਕਿਸੀ ਸੇ ਕਮ ਨਹੀਂ-ਪਾਕਿਸਤਾਨ ਵਿੱਚ ਵਿੱਤ ਸਕੱਤਰ ਦੇ ਘਰੋਂ 63 ਕਰੋੜ ਨਕਦ ਮਿਲਣ ਦੀ ਖਬਰ।

▶ ਦਿਲੀ ਯੂਨੀਵਰਸਿਟੀ ਤੋਂ ਪੀ.ਐਮ ਮੋਦੀ ਦੀ ਡਿਗਰੀ ਨੂੰ ਆਮ ਆਦਮੀ ਪਾਰਟੀ ਨੇ ਦੱਸਿਆ ਫਰਜ਼ੀ- ਮੋਦੀ ਨੇ ਬਿਆਨ ਨੂੰ ਕਿਹਾ ਬਚਕਾਨਾ।

▶ ਆਰ.ਟੀ.ਆਈ ਤੋਂ ਖੁਲਾਸਾ- ਹਾਕੀ ਕੌਮੀ ਖੇਡ ਨਹੀਂ – ਭਾਰਤ ਵਿੱਚ ਕਿਸੇ ਵੀ ਖੇਡ ਨੂੰ ਕੌਮੀ ਖੇਡ ਦਾ ਨਹੀਂ ਦਿੱਤਾ ਗਿਆ ਦਰਜ਼ਾ।

▶ ਲੁਧਿਆਣਾ ਜਿਲੇ ਦੇ ਪਿੰਡ ਤੁੰਗਾਹੇੜੀ ਦੇ ਕਿਸਾਨ ਹਰਜੀਤ ਸਿੰਘ ਨੇ ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ।

▶ ਮਜੀਠਾ ਵਿਖੇ ਬੀਤੀ ਰਾਤ ਕਾਰ ਦਰਖਤ ਨਾਲ ਟਕਰਾ ਜਾਣ ‘ਤੇ ਦੋ ਕਾਰ ਸਵਾਰ ਨੌਜਵਾਨਾਂ ਦੀ ਮੌਤ-ਇੱਕ ਦੀ ਕੱਲ ਹੋਈ ਸੀ ਕੁੜਮਾਈ।

▶ ਅੰਮ੍ਰਿਤਸਰ ਤੋਂ ਬਾਅਦ ਤਰਨ ਤਾਰਨ ਦੇ ਡੀ.ਸੀ ਦਫਤਰ ਵਿਖੇ ਅਸਲਾ ਵਿਭਾਗ ਦੇ ਰਿਕਾਰਡ ਰੂਮ ‘ਚ ਲੱਗੀ ਅੱਗ ‘ਤੇ ਪਾਇਆ ਗਿਆ ਕਾਬੂ- ਜਰੂਰੀ ਰਿਕਾਰਡ ਸੁਰੱਖਿਅਤ।

▶ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਦੇ ਬੇਟੇ ਕਰਨਵੀਰ ਸਿੰਘ ਦੀ ਹਰਿਆਣਾ ਦੇ ਮੂਰਥਲ ਵਿਖੇ ਹਾਦਸੇ ਵਿੱਚ ਮੌਤ।

▶ ਲੰਡਨ ਦਾ ਪਹਿਲਾ ਮੁਸਲਮਾਨ ਮੇਅਰ ਚੁਣਿਆ ਗਿਆ ਪਾਕਿਸਤਾਨ ਦੇ ਬੱਸ ਡਰਾਇਵਰ ਦਾ ਬੇਟਾ ਸਾਦਿਕ ਖਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply