Wednesday, September 2, 2026

ਵਿਸ਼ਿਸ਼ਟਾ, ਮਹਿਰਾ, ਮਹਾਜਨ, ਭਾਰਤੀ ਤੇ ਕੰਵਲਪ੍ਰੀਤ ਨੂੰ ਮਿਲਿਆ ‘ਚੰਗੇਰੀ ਮਾਂ’ ਐਵਾਰਡ

PPN0705201607

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਔਰਤਾਂ ਦੇ ਮਾਨ-ਸਨਮਾਨ ਅਤੇ ਹੱਕਾਂ-ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਵਲੋਂ ਪ੍ਰਭਾਕਰ ਸੀਨੀ: ਸੈਕੰ: ਸਕੂਲ ਜੀਟੀ ਰੋਡ ਛੇਹਰਟਾ ਵਿਖੇ ਮਹਿਲਾ ਦਿਵਸ ਦੇ ਸਬੰਧ ਵਿਚ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਦੇ ਵਿਚ ਹੋਏ ਇਸ ਸਮਾਰੋਹ ਦੋਰਾਨ ਜਿਥੇ ਵੱਖ ਵੱਖ ਸਕੂਲੀ ਵਿਦਿਆਰਥਣਾਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਉਥੇ ਵੱਖ ਵੱਖ ਖੇਤਰਾਂ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬੱਚਿਆਂ ਦੀਆਂ ਪੰਜ ਮਾਵਾਂ ਨੂੰ ਚੰਗੇਰੀ ਮਾਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਦੇ ਐਸਡੀਐਮ-2 ਰਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰਦਿਆਂ ਸ਼੍ਰੀਮਤੀ ਵਸ਼ਿਸ਼ਟਾ ਪ੍ਰਭਾਕਰ, ਰੇਖਾ ਮਹਾਜਨ, ਕੰਵਲਜੀਤ ਕੋਰ, ਭਾਰਤੀ, ਵੈਦੰਤੀ ਮਹਿਰਾ ਨੂੰ ਚੰਗੇਰੀ ਮਾਂ ਅਵਾਰਡ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ‘ਮਾਂ’ ਸ਼ਬਦ ਪਿਆਰ, ਅਹਿਸਾਸ, ਭਰੋਸੇ ਤੇ ਵਫਾਦਾਰੀ ਦਾ ਸੁਮੇਲ ਹੈ।ਉਨ੍ਹਾਂ ਕਿਹਾ ਕਿ ਬੇਸ਼ੱਕ ਸਮੇਂ ਨੇ ਕਰਵਟ ਲਈ ਹੈ, ਪਰ ਮਾਂ ਅਲਫਾਜ਼ ਦੇ ਅਰਥ ਵਿਚ ਕੋਈ ਫਰਕ ਨਹੀਂ ਆਇਆ।ਮਾਂ ਹਮੇਸ਼ਾਂ ਆਪਣੇ ਬੱਚਿਆਂ ਤੇ ਪਰਿਵਾਰ ਦਾ ਭਲਾ ਲੋਚਦੀ ਹੈ ਤੇ ਯੁਗਾਂ-ਯੁਗਾਂ ਤੱਕ ਲੋਚਦੀ ਰਹੇਗੀ। ਇਸ ਮੋਕੇ ਭਾਸ਼ਣ ਪ੍ਰਤੀਯੋਗਿਤਾ ਵਿਚ ਸਟਾਲਵਾਰਟ ਵਰਲਡ ਸਕੂਲ ਦੀ ਮਾਹਿਕਾ ਸੇਠ ਨੂੰ ਪਹਿਲਾ, ਐਸਜੀਐਚਪੀ ਸਕੂਲ ਗੋਲਡਨ ਐਵੀਨਿਊ ਦੀ ਪ੍ਰਭਪੁਨੀਤ ਨੂੰ ਦੂਜਾ ਤੇ ਮੈਰੀਟੋਰੀਅਸ ਸਕੂਲ ਦੀ ਪ੍ਰਭਜੋਤ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੋਕੇ ਡਾਇਰੈਕਟਰ ਕ੍ਰਿਸ਼ਨ ਗੋਪਾਲ ਪ੍ਰਭਾਕਰ, ਪ੍ਰਿੰ: ਰਜੇਸ਼ ਪ੍ਰਭਾਕਰ, ਭਾਜਪਾ ਆਗੂ ਸਤੀਸ਼ ਬੱਲੂ, ਡਾ: ਵਿਜੈ ਕੁਮਾਰ, ਮੈਡਮ ਕਰਮਜੀਤ ਕੋਰ, ਮੈਡਮ ਨੀਰੂ, ਅਮਨਦੀਪ ਸਿੰਘ, ਮਲਕੀਅਤ ਸਿੰਘ ਆਦਿ ਹਾਜਰ ਸਨ।

ਕੈਪਸ਼ਨ:- ਚੰਗੇਰੀ ਮਾਂ ਅਵਾਰਡ ਹਾਸਲ ਕਰਨ ਵਾਲੀਆਂ ਮਾਵਾਂ ਨੂੰ ਸਨਮਾਨਿਤ ਕਰਦੇ ਐਸਡੀਐਮ-2 ਰਜੇਸ਼ ਸ਼ਰਮਾ, ਗੁਰਿੰਦਰ ਸਿੰਘ ਮੱਟੂ, ਸਤੀਸ਼ ਬੱਲੂ, ਪ੍ਰਿੰ: ਰਜੇਸ਼ ਪ੍ਰਭਾਕਰ ਤੇ ਹੋਰ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply