Thursday, April 16, 2026

ਸਬ-ਜੂਨੀਅਰ ਕ੍ਰਿਕੇਟ ਪ੍ਰਤੀਯੋਗਿਤਾ ਵਿਚ ਡੀ.ਏ.ਵੀ ਪਬਲਿਕ ਬਣਿਆ ਚੈਂਪੀਅਨ

PPN0905201616

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ)- ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਨਾਮਵਰ ਖੇਡ ਸੰਸਥਾ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਰਜਿ: ਦੇ ਪ੍ਰਬੰਧਾ ਹੇਠ ਆਯੋਜਤ ਲੜਕਿਆ ਦਾ ਦੋ ਦਿਨਾਂ ਅੰਡਰ 13 ਸਾਲ ਸਬ ਜੂਨੀਅਰ ਕ੍ਰਿਕੇਟ ਟੁੂਰਨਾਮੈਂਟ ਸੰਪੰਨ ਹੋ ਗਿਆ। ਜਿਸ ਦਾ ਚੈਂਪੀਅਨ ਤਾਜ਼ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਦੇ ਸਿਰ ਸੱਜਿਆ।ਇਸ ਖੇਡ ਪ੍ਰਤੀਯੋਗਿਤਾ ਦੇ ਫਾਇਨਲ ਮੁਕਾਬਲਿਆਂ ਦਾ ਸ਼ੁਭਅਰੰਭ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਇੰਚਾਰਜ ਬਲਵਿੰਦਰ ਸਿੰਘ ਫੋੌਜੀ ਤੇ ਪ੍ਰਿੰ: ਰਜਨੀ ਕਾਲੜਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ। ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਆਏ ਖਿਡਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ‘ਜੀ ਆਇਆ ਨੂੰ’ ਕਿਹਾ। ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਡੀਏਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਜੇਤੂ, ਹੋੌਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਟੀਮ ਉਪ ਜੇਤੂ ਜਦੋਂ ਕਿ ਰਿਆਨ ਇੰਟਰਨੈਸ਼ਨਲ ਸਕੂਲ ਨੂੰ ਤੀਸਰਾ ਸਥਾਨ ਹਾਸਲ ਹੋਇਆ।ਇਸ ਮੋਕੇ ਜੇਤੂ ਟੀਮਾਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਬਲਬੀਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਜਸਬੀਰ ਸਿੰਘ ਐਮਏ, ਜੋਗਿੰਦਰ ਸਿੰਘ, ਪ੍ਰਦੀਪ ਕੁਮਾਰ, ਬਲਜਿੰਦਰ ਸਿੰਘ, ਕੁਲਦੀਪ ਕਾਹਲੋਂ, ਨਵਕਿਰਨ ਸਿੰਘ, ਪੂਜਾ ਸ਼ਰਮਾ, ਨਿਰਮਲ ਕੋਰ, ਡੀਪੀਈ ਬਲਜੀਤ ਸਿੰਘ, ਹੇਮੰਤ ਕੁਮਾਰ, ਸ਼ੰਮੀ ਕੁਮਾਰ, ਰਜਿੰਦਰ ਕੁਮਾਰ, ਮਯੰਕ ਕੁਮਾਰ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply