Sunday, June 21, 2026

ਰਾਸ਼ਟਰੀ ਐਥਲੈਟਿਕਸ ਮਨੋਹਰ ਸਿੰਘ ਮਨੋਹਰੀ ਨੂੰ ਸਦਮਾ ਪਿਤਾ ਦਾ ਦੇਹਾਂਤ

PPN0905201615

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਤੇ ਗੁਰਦਾਸਪੁਰ ਐਥਲੈਟਿਕਸ ਖੇਡ ਖੇਤਰ ਦੇ ਵਿਚ ਧੂਮਾਂ ਪਾਉਣ ਵਾਲੇ ਰਾਸ਼ਟਰੀ ਐਥਲੈਟਿਕਸ ਕੋਚ ਮਨੋਹਰ ਸਿੰਘ ਪੀਪੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਗੁਰਮੇਜ ਸਿੰਘ (80) ਦਾ ਅਚਾਨਕ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵਿਚ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਡੀ.ਐਸ.ਓ ਹਰਪਾਲਜੀਤ ਕੋਰ ਸੰਧੂ, ਡੀ.ਐਸ.ਓ ਜਸਮੀਤ ਕੋਰ, ਗੁਰਿੰਦਰ ਸਿੰਘ ਹੁੰਦਲ, ਨੇਹਾ ਚਾਵਲਾ, ਮੁਖਤਾਰ ਮਸੀਹ, ਸੁਖਰਾਜ ਸਿੰਘ, ਕੁਲਦੀਪ ਸਿੰਘ, ਕੋਚ ਨਵਦੀਪ ਸਿੰਘ ਸਹੋਤਾ, ਕੋਚ ਬਲਜਿੰਦਰ ਸਿੰਘ ਮੱਟੂ, ਉਪਕਾਰ ਸਿਘ ਸੰਧੂ, ਕੋਚ ਵਿਨੋਦ ਸਾਗਵਾਨ, ਕੋਚ ਸ਼ਮਸ਼ੇਰ ਸਿੰਘ, ਕੋਚ ਜੀ.ਐਸ ਵਿਰਕ, ਕੋਚ ਨੀਤੂ ਆਦਿ ਦੇ ਨਾਮ ਸ਼ਾਮਲ ਹਨ। ਸਵ: ਬਾਪੂ ਗੁਰਮੇਜ ਸਿੰਘ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 17 ਮਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੀ ਜੱਦੀ ਗ੍ਰਹਿ ਵਿਖੇ ਪਾਉਣ ਤੋਂ ਬਾਅਦ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਕਾਹਨੂੰਵਾਨ ਰੋਡ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਹੋਵੇਗਾ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply