Wednesday, July 3, 2024

ਸੈਲਾਨੀਆਂ ਲਈ ਫ੍ਰੀ ਗਾਈਡ ਟੂਰਿਜ਼ਮ ਦਫਤਰ ਦਾ ਹੋਇਆ ਸ਼ੁਭਾਅਰੰਭ

PPN0905201614

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ)- ਫ੍ਰੀ ਗਾਈਡ ਟੂਰਿਜ਼ਮ ਇਨਫੋ ਇਨ ਅੰਮ੍ਰਿਤਸਰ ਦਫਤਰ ਦਾ ਸ਼ੁਭਅਰੰਭ ਅੱਜ ਤੋਂ ਘੰਟਾਘਰ ਮਾਰਕੀਟ ਨਜ਼ਦੀਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ।ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇਹ ਦਫਤਰ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸਭਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਦਫਤਰ ਵਿਖੇ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਐਸ.ਐਚ.ਓ ਥਾਣਾ ਗਲਿਆਰਾ ਇੰਸਪੈਕਟਰ ਭਗਵਾਨ ਸਿੰਘ ਤੇ ਜਥੇਦਾਰ ਰਾਜਨ ਸਿੰਘ ਯੂ.ਕੇ ਵਲੋਂ ਸਾਂਝੇ ਤੋਰ ਤੇ ਕਰ ਕੇ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ।ਇਸ ਮੋਕੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਦਫਤਰ ਤੋਂ ਸੈਲਾਨੀਆਂ ਨੂੰ ਇਤਿਹਾਸਕ ਗੁਰਦੁਆਰਿਆਂ, ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਤੋਂ ਇਲਾਵਾ ਕਈ ਤਰਾਂ ਦੀਆਂ ਅਹਿਮ ਜਾਣਕਾਰੀਆਂ ਫ੍ਰੀ ਮੁਹੱਈਆ ਕਰਾਵਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਕ ਮੋਬਾਇਲ ਤੇ ਪੰਜ ਲੈਂਡਲਾਈਨ ਟੈਲੀਫੋਨ ਵੀ ਸ਼ਰਧਾਲੂਆਂ ਤੇ ਸੈਲਾਨੀ ਸੇਵਾ ਨੂੰ ਸਮਰਪਿਤ ਰਹਿਣਗੇ। ਉਨ੍ਰ੍ਹਾਂ ਦੱਸਿਆ ਕਿ ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਵਿਭਾਗਾਂ ਦੇ ਕਈ ਕਰਮਚਾਰੀ ਤੇ ਗੁਰੂ ਘਰ ਦੇ ਅਨਿੰਨ ਸੇਵਕ ਇਸ ਫ੍ਰੀ ਸੇਵਾ ਨੂੰ ਨਿਭਾਉਣ ਲਈ ਤੱਤਪਰ ਰਹਿਣਗੇ। ਇਸ ਮੋਕੇ ਸ਼੍ਰੋਮਣੀ ਕਮੇਟੀ ਤੋਂ ਰਾਜੀਵ ਸਿੰਘ, ਥਾਣੇਦਾਰ ਗੁਰਪ੍ਰੀਤ ਸਿੰਘ, ਐਚ. ਸੀ. ਦਰਸ਼ਨ ਸਿੰਘ, ਜਸਕੀਰਤ ਸਿੰਘ ਖੇੜਾ, ਡਾ: ਗੁਰਪਿੰਦਰ ਸਿੰਘ, ਨਵਪ੍ਰੀਤ ਸਿੰਘ, ਹਰਮਨਜੀਤ ਸਿੰਘ, ਪਾਲ ਸਿੰਘ, ਰਜਿੰਦਰ ਡਿਪਟੀ, ਰਮਨਦੀਪ ਸਿੰਘ, ਆਂਗਨਦੀਪ ਸਿੰਘ, ਬਲਜੀਤ ਸਿੰਘ, ਜਗਬੀਰ ਗੋਲਡੀ, ਗੋਨੀ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply