
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ)- ਜੀਟੀ ਰੋਡ ਛੇਹਰਟਾ ਨਜ਼ਦੀਕ ਗੁਰੂ ਨਾਨਕ ਦੇ ਦੇਵ ਯੂਨਿਵਰਸਿਟੀ ਸਥਿਤ ਗੁਰਦੁਆਰਾ ਬਾਬਾ ਖੱਟਾ ਜੀ ਦੇ ਪ੍ਰਧਾਨ ਤੇ ਗੁਰੂ ਘਰ ਦੇ ਅਨਿੰਨ ਸੇਵਕ ਕਸ਼ਮੀਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਬੀਬੀ ਜਸਬੀਰ ਕੋਰ (60) ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਨਾਲ ਜੂੰਝਣ ਤੋਂ ਬਾਅਦ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਉਘੇ ਟਰੇਡ ਯੂਨਿਅਨ ਆਗੂ ਕਾਮਰੇਡ ਜਸਵੰਤ ਸਿੰਘ, ਉਪਕਾਰ ਸਿੰਘ ਸੰਧੂ, ਕੋਚ ਬਲਕਾਰ ਸਿੰਘ, ਬਲਵਿੰਦਰ ਸਿੰਘ ਜੀਐਨਡੀਯੂ, ਮੈਡਮ ਹਰਪਵਨਪ੍ਰੀਤ ਕੋਰ, ਸ਼ੈਫੀ ਸੰਧੁੂ, ਮੋਹਨ ਲਾਲ ਰੀਕੋ, ਕੁਲਦੀਪ ਕੁਮਾਰ, ਨਰਿੰਦਰ ਕੁਮਾਰ ਆਦਿ ਦੇ ਨਾਮ ਸ਼ਾਮਲ ਹਨ। ਸਵ: ਬੀਬੀ ਜਸਬੀਰ ਕੋਰ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 13 ਮਈ ਦਿਨ ਸ਼ੁੱਕਰਵਾਰ ਉਨ੍ਹਾਂ ਦੇ ਜੱਦੀ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਵੇਰੇ 11.30 ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ ਗੁਰਦੁਆਰਾ ਬਾਬਾ ਖੱਟਾ ਜੀ ਨਜਦੀਕ ਜੀਐਨਡੀਯੂ ਜੀਟੀ ਰੋਡ ਛੇਹਰਟਾ ਵਿਖੇ ਆਯੋਜਤ ਹੋਵੇਗਾ।
Punjab Post Daily Online Newspaper & Print Media