
ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱੱਸੀ)- ਬਾਲ ਭਲਾਈ ਕਮੇਟੀ, ਜ਼ਿਲਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਅਤੇ ਸੂਪਰਡੈਂਟ ਚਿਲਡਰਨ ਹੋਮ ਬਠਿੰਡਾ ਦੇ ਯਤਨਾਂ ਸਦਕਾ ਸੁਫਰਾਨ ਆਲਮ ਨਾਮੀਂ ਗੁੰਮਸ਼ੁਦਾ ਬੁੱਚੇ ਦੇ ਮਾਪਿਆਂ ਦਾ ਪਤਾ ਕਰਕੇ ਇਸ ਬੱਚੇ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਜ਼ਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 9 ਸਾਲਾ ਸੁਫਰਾਨ ਆਲਮ ਵਾਸੀ ਪਿੰਡ ਮੰਡੇਲੀ ਜ਼ਿਲਾ ਮਧੇਪੁਰਾ (ਬਿਹਾਰ) ਨੂੰ 27 ਮਾਰਚ 2014ਨੂੰ ਇੱਕ ਸਵੈ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ, ਕਮੇਟੀ ਦੇ ਹੁਕਮਾਂ ਦੁਆਰਾ ਇਸ ਗੁੰਮਸ਼ੁਦਾ ਬੱਚੇ ਨੂੰ ਚਿਲਡਰਨ ਹੋਮ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਬੱਚੇ ਦੇ ਮਾਪਿਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਇਨਾਂ ਯਤਨਾਂ ਸਦਕਾ ਗੁੰਮਸ਼ੁਦਾ ਬੱਚੇ ਦੇ ਮਾਪਿਆਂ ਨੂੰ ਲੱਭਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਪ੍ਰੋ. ਅਸ਼ੋਕ ਗੁਪਤਾ, ਸੁਪਰਡੈਂਟ ਚਿਲਡਰਨ ਹੋਮ ਬਠਿੰਡਾ ਨਵੀਨ ਗਡਵਾਲ ਅਤੇ ਲੀਗਲ-ਕਮ-ਪ੍ਰਬੇਸ਼ਨ ਅਫਸਰ ਰਾਜਵਿੰਦਰ ਸਿੰਘ ਦੇ ਸਾਹਮਣੇ ਬੱਚੇ ਨੂੰ ਉਸਦੀ ਮਾਤਾ ਜਾਵੇਦਾ ਖਾਤੂਨ ਅਤੇ ਉਸਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨਾਂ ਅਪੀਲ ਕੀਤੀ ਕਿ ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਆਪਣਾ ਮੋਬਾਇਲ ਫੋਨ ਨੰਬਰ ਅਤੇ ਘਰ ਦਾ ਪੱਕਾ ਪਤਾ ਜ਼ਰੂਰ ਯਾਦ ਕਰਵਾਉਣ ਤਾਂ ਜੋ ਬੱਚਿਆਂ ਦੇ ਗੁੰਮ ਹੋਣ ਦੀ ਹਾਲਤ ਵਿੱਚ ਉਨਾਂ ਦੇ ਮਾਂ-ਬਾਪ ਨੂੰ ਲੱਭਣ ਵਿੱਚ ਕਠਿਨਾਈ ਨਾ ਆਵੇ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media