Tuesday, March 17, 2026

ਆਮ ਆਦਮੀ ਪਾਰਟੀ ਪ੍ਰਾਈਵੇਟ ਹਸਪਤਾਲਾਂ ‘ਤੇ ਕੱਸੇਗੀ ਸਿਕੰਜ਼ਾ – ਕੈਰੋਂ

ਪੱਟੀ, 8 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਸ਼ਹਿਰ ਵਿਖੇ ਸਰਕਲ ਇੰਚਾਰਜਾਂ ਦੀ ਮੀਟਿੰਗ ਬਲਜਿੰਦਰ ਸਿੰਘ ਕੈਰੋ ਦੇ ਗ੍ਰਹਿ ਵਿਖੇ ਹੋਈ।ਇਸ ਮੋਕੇ ਬਲਜਿੰਦਰ ਸਿੰਘ ਕੈਰੋ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਦਿਨ ਦਿਹਾੜੇ ਹੋ ਰਹੀ ਲੁੱਟ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ, ਕਿਉਕਿ ਇਨਾਂ ਹਸਪਤਾਲਾਂ ਵਿਚ ਸ਼ਰੇਆਮ ਗਰੀਬ ਪਰਿਵਾਰਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ।ਸਰਕਾਰੀ ਹਸਪਤਾਲਾਂ ਵਿੱਚ ਕੋਈ ਸਿਹਤ ਸਹੂਲਤ ਨਾ ਹੋਣ ਕਰਕੇ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾ ਦਾ ਸਹਾਰਾ ਲੈਣਾ ਪੈਦਾ ਹੈ।ਉਨ੍ਹਾਂ ਕਿਹਾ ਕਿ ਕਈ ਪ੍ਰਾਈਵੇਟ ਹਸਪਤਾਲ ਇੱਕ ਹੀ ਮਰੀਜ ਤੋ ਭਾਵੇ ਕਿ ਉਸ ਨੂੰ ਹਰ ਰੋਜ ਚੈਂਕ ਕਰਵਉਣਾ ਪੈਵੇ ਤਾ ਉਸ ਕੋਲੋ ਹਰ ਰੋਜ 200 ਤੋ 250 ਰੁ: ਪਰ ਪਰਚੀਦਾ ਵਸੂਲੀਆ ਜਾਂਦਾ ਹੈ, ਜੋ ਸਰਾਸਰ ਗਲਤ ਹੈ। ਘੱਟੋ ਘੱਟ ਇਕ ਪਰਚੀ ਦੀ ਫੀਸ 20 ਤੋ 50 ਰੁ: ਅਤੇ ਸਮਾਂ ਇਕ ਹਫਤੇ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2017 ਤੇ ਆਮ ਆਦਮੀ ਪਾਰਟੀ ਸਰਕਾਰ ਆਉਣ ‘ਤੇ ਸਰਕਾਰੀ ਹਸਪਤਾਲਾ ਵਿਚ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਮਹੁਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਸਰਕਲ ਇੰਚਾਰਜ ਲੇਬਰ ਵਿੰਗ ਗੁਰਪ੍ਰੀਤ ਸਿੰਘ, ਯੂਥ ਸਰਕਲ ਇੰਚਾਰਜ ਗੁਰਸੇਵਕ ਸਿੰਘ ਆਸਲ, ਸਰਕਲ ਇੰਚਾਰਜ ਹਰਜੀਤ ਸਿੰਘ ਪੱਟੀ, ਬਲਵੰਤ ਸਿੰਘ, ਜਂੈਮਲ ਸਿੰਘ, ਮਲਕੀਤ ਸਿੰਘ, ਲਖਬੀਰ ਸਿੰਘ, ਫੂਲ਼ਾ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਿਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply