Wednesday, July 3, 2024

ਜਥੇਦਾਰ ਭਾਟੀਆ ਨੇ ਲਾਭਪਾਤਰੀਆਂ ਨੂੰ ਚੈਕ ਭੇਂਟ ਕੀਤੇ

U
U

ਪੱਟੀ, 8 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸੂਬਾ ਸਰਕਾਰ ਵੱਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਪਰਧਾਨ ਮੰਤਰੀ ਆਵਾਸ ਸਕੀਮ ਤਹਿਤ ਪਿੰਡ ਲਹੁਕਾ ਦੇ ਪਰਿਵਾਰਾਂ ਨੂੰ ਨਵੇਂ ਮਕਾਨ ਉਸਾਰਨ ਅਤੇ ਮਕਾਨਾਂ ਦੀ ਰਿਪੇਅਰ ਲਈ ਸਰਕਾਰ ਦੁਆਰਾ ਭੇਜੇ ਗ੍ਰਾਟਾਂ ਦੇ ਚੈੱਕ ਜਥੇਦਾਰ ਖੁਸ਼ਵਿੰਦਰ ਭਾਟੀਆ ਨੇ ਭੇਂਟ ਕੀਤੇ।ਉਹਨਾਂ ਦੱਸਿਆ ਕਿ ਸਰੂਪ ਸਿੰਘ ਪੁੱਤਰ ਇੰਦਰ ਸਿੰਘ ਤੇ ਮੰਗਲ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਲਹੋਕਾ ਨੂੰ ਮਕਾਨ ਦੀ ਮੁਰੰਮਤ ਲਈ 15 ਹਜਾਰ ਅਤੇ ਜਗੀਰ ਕੌਰ ਪਤਨੀ ਤਰਸੇਮ ਸਿੰਘ, ਅਮਰਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਲਹੁਕਾ ਨੂੰ ਨਵੇਂ ਮਕਾਨ ਦੀ ਉਸਾਰੀ ਦੀ ਦੂਜੀ ਕਿਸ਼ਤ 17 ਹਜਾਰ 500 ਸੌ ਰਪੁੈ ਦੇ ਚੈਕ ਭੇਂਟ ਕੀਤੇ।ਇਸ ਮੌਕੇ ਪਿੰਡ ਦੇ ਸਰਪੰਚ ਕਾਬਲ ਸਿੰਘ ਤੇ ਸਰਪੰਚ ਅਵਤਾਰ ਸਿੰਘ ਨੇ ਹਲਕਾ ਵਿਧਾਇਕ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਉਦਮ ਸਦਕਾ ਪਿੰਡਾਂ ਦੇ ਲੋਕਾਂ ਨੂੰ ਹਰ ਸਕੀਮ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਤੇ ਅਮਰਜੀਤ ਸਿੰਘ, ਬਲਦੇਵ ਸਿੰਘ ਮੈਂਬਰ ਪੰਚਾਇਤ, ਅਮਰਜੀਤ ਸਿੰਘ ਐਚ.ਕੇ, ਸੁਖਜਿੰਦਰ ਸਿੰਘ ਸੁੱਖ, ਕੁਲਵਿੰਦਰ ਸਿੰਘ ਬੱਬੂ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply