Friday, August 28, 2026

ਸ਼ੋਸ਼ਲ ਮੀਡੀਆ ਉਪਰ ਫੈਲਾਈ ਗਈ ਖਬਰ, ਬਿਲਕੁੱਲ ਝੂਠੀ ਅਤੇ ਤੱਥਾਂ ਤੋਂ ਹੀਣੀ ਗਿ: ਗੁਰਬਚਨ ਸਿੰਘ

G. Gurbachan S11aਅੰਮ੍ਰਿਤਸਰ, 9 ਮਈ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੋ ਖਬਰ ਸ਼ੋਸ਼ਲ ਮੀਡੀਆ ਉਪਰ ਫੈਲਾਈ ਗਈ ਹੈ, ਇਹ ਬਿਲਕੁੱਲ ਝੂਠੀ ਅਤੇ ਤੱਥਾਂ ਤੋਂ ਹੀਣੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲੇ ਕੀਤੇ ਜਾਂਦੇ ਹਨ ਉਹ ਪੰਥਕ ਮਰਿਯਾਦਾ ਅਨੁਸਾਰ ਹੀ ਕੀਤੇ ਜਾਂਦੇ ਹਨ।ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਬੇਬੁਨਿਆਦ ਖ਼ਬਰਾਂ ਸੰਗਤਾਂ ਦਾ ਧਿਆਨ ਵੰਡਣ ਲਈ ਸ਼ਰਾਰਤੀ ਅਨਸਰਾਂ ਵੱਲੋਂ ਹੀ ਲਵਾਈਆਂ ਜਾਂਦੀਆਂ ਹਨ।
ਇਹ ਉਸ ਜੁੰਡਲੀ ਦਾ ਕੰਮ ਹੈ ਜਿਸ ਨੇ ਪੰਥਕ ਮਰਿਯਾਦਾ ਨੂੰ ਭੰਗ ਕਰਕੇ ਅੰਮ੍ਰਿਤ ਸੰਚਾਰ ਕੀਤਾ ਹੈ ਅਤੇ ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ।ਜਿਸ ਕਰਕੇ ਉਸ ਜੁੰਡਲੀ ਨੇ ਸੰਗਤਾਂ ਦਾ ਧਿਆਨ ਵੰਡਣ ਲਈ ਅਜਿਹਾ ਕਾਰਾ ਕੀਤਾ ਹੈ। ਸੰਗਤਾਂ ਇਸ ਤਰ੍ਹਾਂ ਦੀਆਂ ਸ਼ੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਗੁਮਰਾਹਕੁੰਨ ਖਬਰਾਂ ਤੋਂ ਸੁਚੇਤ ਰਹਿਣ। ਕਿਉਂਕਿ ਇਹ ਕਿਸੇ ਅਖ਼ਬਾਰ ਦੀ ਖ਼ਬਰ ਨਹੀਂ ਸਗੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਸੰਗਤਾਂ ਨੂੰ ਗੁਮਰਾਹ ਕਰਨ ਅਤੇ ਸੰਗਤਾਂ ਦਾ ਧਿਆਨ ਵੰਡਣ ਲਈ ਇਕ ਸ਼ੋਸ਼ਾ ਛੱਡਿਆ ਗਿਆ ਹੈ। ਸਿੰਘ ਸਾਹਿਬ ਜੀ ਨੇ ਬੋਲਦਿਆਂ ਇਹ ਵੀ ਕਿਹਾ ਕਿ ਜੋ ਲੋਕ ਗੁਰੂ ਤੋਂ ਬੇਮੁੱਖ ਹੋ ਗਏ ਹੋਣ ਉਹ ਸੰਗਤਾਂ ਦੇ ਕੀ ਲੱਗਦੇ ਹਨ।ਇਸ ਤਰ੍ਹਾਂ ਦੇ ਲੋਕ ਜੁੰਡਲੀਆਂ ਬਣਾ ਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ ਅਤੇ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲੋਂ ਤੋੜਨ ਵਾਸਤੇ ਕੋਝੀਆਂ ਚਾਲਾਂ ਚੱਲ ਰਹੇ ਹਨ। ਸੰਗਤਾਂ ਇਨ੍ਹਾਂ ਤੋਂ ਸੁਚੇਤ ਰਹਿਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply