Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=63102

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਉਤਰਾਖੰਡ ਵਿੱਚ ਅੱਜ 10 ਮਈ ਨੂੰ ਸ਼ਕਤੀ ਪ੍ਰੀਖਿਆ ਦੌਰਾਨ 9 ਬਾਗੀ ਵਿਧਾਇਕ ਨਹੀਂ ਦੇ ਸਕਣਗੇ ਵੋਟ – ਸੁਪਰੀਪ ਕੋਰਟ ਨੇ ਨੈਨੀਤਾਲ ਹਾਈਕੋਰਟ ਦੇ ਫੈਸਲੇ ‘ਤੇ ਲਗਾਈ ਮੋਹਰ।

▶ ਚਾਰ ਧਾਮ ਯਾਤਰਾ ਸ਼ੁਰੂ – ਉਤਰਾਖੰਡ ਸਥਿਤ ਕੇਦਾਰਨਾਥ ਦੇ ਦਵਾਰ ਖੁੱਲੇ।

▶ ਡੀਜ਼ਲ ਟੈਕਸੀਆਂ ਦੀ ਦਿੱਲੀ ਵਿੱਚ ਰੋਕ ਖਿਲਾਫ ਟੈਕਸੀ ਚਾਲਕਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ।

▶ ਕਨੈਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਨਾਲ 1600 ਘਰ ਤਬਾਹ – ਹਜਾਰਾਂ ਲੋਕ ਫਸੇ।

▶ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਸੰਸਦ ‘ਚ ਉਠਾਇਆ – ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ ਦੇ ਨਿੱਜੀ ਕੇਬਲ ਅਪਰੇਟਰ ਵਲੋਂ ਲਗਾਈ ਰੋਕ ਦਾ ਮਾਮਲਾ।ਕੇਂਦਰ ਸਰਕਾਰ ਅਤੇ ਸੂਚਨਾ ਤੇ ਪ੍ਰਸਰਨ ਮੰਤ੍ਰਾਲੇ ਨੂੰ ਦਖਲ ਦੇਣ ਲਈ ਕਿਹਾ।

▶ ਬੈਂਸ ਭਰਾਵਾਂ ਵਲੋਂ ਲੁਧਿਆਣਾ ਸਥਿਤ ਨਿੱਜੀ ਕੇਬਲ ਅਪਰੇਟਰ ਦੇ ਦਫਤਰ ਮੁਹਰੇ ਪ੍ਰਦਰਸ਼ਨ – ਪੁਲਿਸ ਨੇ ਕੀਤਾ ਲਾਠੀਚਾਰਜ – ਕਈ ਜਖਮੀ।

▶ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਸਮੇਤ 15 ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਨੇ ਦਰਜ਼ ਕੀਤਾ ਕੇਸ।

▶ ਸਰਬਤ ਖਾਸਲਾ ਵਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸਰਬਤ ਖਾਲਸਾ ਦੇ ਆਯੋਜਕ ਭਾਈ ਮੋਹਕਮ ਸਿੰਘ ਸਮੇਤ ਤਿੰਨ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ – ਨਾਭਾ ਜੇਲ੍ਹ ਭੇਜਿਆ।

▶ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚੋਂ ਚੈਕਿੰਗ ਦੌਰਾਨ ਮੋਬਾਇਲ, ਸਿਮ ਤੇ ਨਕਦੀ ਮਿਲਣ ‘ਤੇ ਡਿਪਟੀ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਅਤੇ ਪੱਟੀ ਸਬ ਜੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਮੁਅੱਤਲ।

▶ ਲਿਸਟਿੰਗ ਨਾ ਹੋਣ ‘ਤੇ ਸੁਪਰੀਮ ਕੋਰਟ ‘ਚ ਐਸ.ਵਾਈ.ਐਲ ਦੀ ਸੁਣਵਾਈ ਰੁਕੀ – ਅਗਲੀ ਸੁਣਵਾਈ  11 ਮਈ ਨੂੰ।

▶ ਅਮਰੀਕੀ ਜਾਅਲੀ ਕਰੰਸੀ ਸਮੇਤ ਬਠਿੰਡਾ ਵਿੱਚ ਤਿੰਨ ਕਾਬੂ।

▶ ਉਪ ਮੁਖ ਮੰਤਰੀ ਸੁਖਬੀਰ ਬਾਦਲ ਦੇ ਚੀਨ ਦੌਰੇ ਸਮੇ ਸ਼ਿੰਘਾਈ ਐਗਰੀਕਲਚਰ ਕਮਿਸ਼ਨ ਦਾ ਪੰਜਾਬ ਨਾਲ ਸਮਝੋਤਾ, ਐਗਰੀਕਲਚਰ ਕਮਿਸ਼ਨ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ‘ਚ ਜਤਾਈਆਂ ਸੰਭਾਵਨਾਵਾਂ।

▶ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਡਿਗਰੀਆਂ ਕੀਤੀਆਂ ਜਨਤਕ – ਪੀ.ਐਮ ਮੋਦੀ ਨੇ ਬੀ.ਏ ਦਿੱਲੀ ਯੂਨੀਵਰਸਿਟੀ ਅਤੇ ਐਮ.ਏ ਗੁਜ਼ਰਾਤ ਯੂਨੀਵਰਸਿਟੀ ਤੋਂ ਕੀਤੀ।

▶ ਆਮ ਆਦਮੀ ਪਾਰਟੀ ਦੇ ਆਸ਼ੂਤੋਸ਼ ਦਾ ਬਿਆਨ – ਅਮਿਤ ਸ਼ਾਹ ਨੇ ਪੀ.ਐਮ ਦੀਆਂ ਜਾਅਲੀ ਡਿਗਰੀਆਂ ਦਿਖਾਈਆਂ।

▶ ਡਿਗਰੀ ਮਾਮਲੇ ‘ਚ ਕੇਜਰੀਵਾਲ ਨੇ ਰਾਜਨੀਤੀ ਦਾ ਪੱਧਰ ਡੇਗਿਆ, ਇਸ ਲਈ ਮੰਗਣ ਮੁਆਫੀ – ਅਮਿਤ ਸ਼ਾਹ।

▶ ਰਾਹੁਲ ਗਾਂਧੀ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ ਤੋਂ ਬਾਅਦ ਕਾਂਗਰਸੀ ਆਗੂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ – ਸੁਰੱਖਿਆ ਵਧਾਉਣ ਦੀ ਕੀਤੀ ਮੰਗ।

▶ ਨੀਟ-1 (NEET-I) ਟੈਸਟ ਦੇਣ ਵਾਲੇ ਵੀ ਦੇ ਸਕਣਗੇ ਨੀਟ-2 (NEET-II) ਦਾ ਇਮਤਿਹਾਨ – ਸਪੁਰੀਮ ਕੋਰਟ।

▶ ਨੀਟ-2 (NEET-II) ਟੈਸਟ ਦੇਣ ਨਾਲ ਨੀਟ-1 (NEET-I) ਦਾ ਦਾਅਵਾ ਹੋਵੇਗਾ ਖਤਮ – ਰਾਜਾਂ ਦੇ ਨਹੀਂ ਹੋਣਗੇ ਮੈਡੀਕਲ ਦਾਖਲਾ ਟੈਸਟ – ਸੁਪਰੀਮ ਕੋਰਟ।

▶ ਝਾਂਸੀ : ਵਾਟਰ ਟ੍ਰੇਨ ਦੀ ਕਵਰੇਜ਼ ਦੌਰਾਨ ਪੱਤਰਕਾਰ ਦੀ ਮੌਤ – ਯੂ.ਪੀ ਦੇ ਸੀ.ਐਮ ਅਖਿਲੇਸ਼ ਯਾਦਵ ਵਲੋਂ ਮੁਆਵਜੇ ਦਾ ਐਲਾਨ।

▶ ਆਈ.ਪੀ.ਐਲ ਕ੍ਰਿਕਟ ਮੈਚ ‘ਚ ਰਾਇਲ ਚੈਲੈਂਜਰਜ਼ ਬੈਂਗਲੋਰ ਦੀ ਕਿੰਗ ਇਲੈਵਨ ਪੰਜਾਬ ‘ਤੇ ਚਮਤਕਾਰੀ ਜਿੱਤ – 1 ਦੌੜ ਨਾਲ ਹਰਾਇਆ।

▶ ਭਾਰਤ ਪਾਕਿ ਸਰਹੱਦ ਦੇ ਫਿਰੋਜਪੁਰ ਸੈਕਟਰ ਵਿੱਚ ਬੀ.ਐਸ.ਐਫ ਵਲੋਂ ਨਸ਼ਾ ਸਮੱਗਲਰਾਂ ਦੀ ਕੋਸ਼ਿਸ਼ ਨਾਕਾਮ – 10 ਕਰੋੜ ਮੁੱਲ ਦੇ 2 ਹੈਰੋਇਨ ਪੈਕਟ ਬਰਾਮਦ।

▶ ਖਰਚਾ ਘਟਾਉਣ ਲਈ ਮੋਦੀ ਸਰਕਾਰ ਫੌਜ ਦੀ ਗਿਣਤੀ ਘਟਾਏਗੀ- ਜਨਰਲ ਸੁਹਾਗ ਵਲੋਂ ਫੋਜ ਦੇ ਨਾਨ ਕਮਬੈਟ ਸੈਕਸ਼ਨ ਦੀ ਨਫਰੀ ਘਟਾਉਣ ਲਈ ਕਮੇਟੀ ਬਣਾ ਕੇ ਅਧਿਐਨ ਕਰਨ ਦਾ ਹੁਕਮ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply