Wednesday, July 3, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਆਯੋਜਿਤ ਦੋ ਦਿਨਾਂ ‘ਐਕਸਪਰਟਾਈਜ਼ਿੰਗ ਬੀਟਸ’ ਵਰਕਸ਼ਾਪ

PPN0905201601
ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਦੋ ਦਿਨਾਂ ‘ਐਕਸਪਰਟਾਈਜ਼ਿੰਗ ਬੀਟਸ’ ਤਹਿਤ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਮਿਸ ਮੇਘਾ ਮਨਚੰਦਾ ਨੇ ਕੀਤੀ ਨੂੰ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੁੱਲਾਂ ਦਾ ਗੁਲਦਸਤ ਭੇਟ ਕਰਕੇ ‘ਜੀ ਆਇਆ ਕਿਹਾ’।
ਵਰਕਸ਼ਾਪ ਦੇ ਪਹਿਲੇ ਦਿਨ ਮਿਸ ਮਨਚੰਦਾ ਨੇ ਵਿਦਿਆਰਥਣਾਂ ਨੂੰ ਵਪਾਰਕ ਜਰਨਲਿਜ਼ਮ ਅਤੇ ਉਹਨਾਂ ਵਿਚੋਂ ਕਿਸੇ ਖ਼ਾਸ ਖੇਤਰ ਵਿੱਚ ਕੰਮ ਕਿਵੇਂ ਕਰਨਾ ਹੈ, ਦੇ ਗੁਰ ਸਮਝਾਏ।ਦੁਸਰੇ ਦਿਨ ਉਹਨਾਂ ਨੇ ਮਨੋਰੰਜਨ ਇਸ ਨਾਲ ਸਹਿ-ਸੰਬੰਧਿਤ ਵੱਖਰੇ-ਵੱਖਰੇ ਖਾਸ ਖੇਤਰਾਂ ਬਾਰੇ ਦੱਸਿਆ।ਉਹਨਾਂ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਰੁਚੀ ਅਨੁਸਾਰ ਹੀ ਖੇਤਰਾਂ ਦੀ ਚੋਣ ਕਰਨ। ਜੋ ਕੋਜੈਂਸੀਸ ਇਨਫੋਰਮੇਸ਼ਨ ਸਰਵਸਿਜ਼ ਨਵੀਂ ਦਿੱਲੀ ਪ੍ਰਿੰਸੀਪਲ ਸੰਵਾਦਾਤਾ ਦੇ ਅਹੁੱਦੇ ‘ਤੇ ਹਨ, ਜਰਨਲਿਜ਼ਮ ਅਤੇ ਮੀਡੀਆ ਵਿੱਚ 9 ਸਾਲਾ ਦਾ ਤਜ਼ਰਬਾ ਹੈ ਅਤੇ ਅਨੇਕਾਂ ਪ੍ਰਸਿੱਧ ਮੀਡੀਏ ਤੇ ਸੰਗਠਨਾਂ ਜਿਵੇਂ ਪ੍ਰੈੱਸ ਟਰੱਸਟ ਆਫ਼ ਇੰਡਿਆ, ਟਾਈਮ ਆਫ਼ ਇੰਡਿਆ, ਟ੍ਰਿਬਿਊਨ ਅਤੇ ਏਅਰ ਆਦਿ ਨਾਲ ਕੰਮ ਕਰ ਚੁੱਕੀ ਹੈ।ਉਹ ਮੀਡੀਏ ਨਾਲ ਸੰਬੰਧਿਤ ਅਨੇਕਾਂ ਖੇਤਰਾਂ ਟੈਲੀਕੋਮ, ਉੂਰਜਾ, ਸ਼ਿਪਿੰਗ ਤੇ ਆਵਾਜਾਈ ਅਤੇ ਸਰਕਾਰੀ ਯੋਜਨਾਵਾਂ ਦੀ ਵੀ ਕਵਰੇਜ਼ ਕਰ ਚੁੱਕੀ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੀ ਇਸ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੀ ਪ੍ਰਤਿੱਭਾ ਨੂੰ ਉਜਾਗਰ ਕਰਦੀਆਂ ਹਨ ਅਤੇ ਉਹਨਾਂ ਦੀ ਸੰਬੰਧਤ ਵਿਸ਼ਿਆਂ ਨੁੂੰ ਸਮਝਣ ਵਿੱਚ ਰੁਚੀ ਪੈਦਾ ਕਰਦੀਆਂ ਹਨ।ਜਰਨਲਿਜ਼ਮ ਤੇ ਕਮਿਊਨੀਕੇਸ਼ਨ ਵਿਭਾਗ ਦੀ ਮੁਖੀ ਡਾ. ਪ੍ਰਿਅੰਕਾ ਬੱਸੀ ਨੇ ਮਿਸ ਮਨਚੰਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਵਿਦਿਆਰਥਣਾਂ ਨੂੰ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply