ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਸਿਟੀ ਪੁਲਿਸ ਨੇ ਅੰਤਰਰਾਸ਼ਟਰੀ ਜਾਅਲੀ ਕਰੰਸੀ ਤਸ਼ਕਰੀ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ 1.0500 ਦੇ ਲੱਖ ਜਾਅਲੀ ਅਮਰੀਕਨ ਡਾਲਰ ਬਰਾਮਦ ਕੀਤੇ ਹਨ, ਜਿਸਦੀ ਭਾਰਤੀ ਕਰੰਸੀ ਮੁਤਾਬਿਕ ਕੀਮਤ 70.35 ਲੱਖ ਰੁਪਏ ਬਣਦੀ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿਚ ਗਿਰੋਹ ਦਾ ਮੁੱਖੀ ਕਰਿਸਟਿਨ ਵੀ ਸ਼ਾਮਿਲ ਹੈ ਜ਼ੋ ਮੂਲ ਰੂਪ ਵਿਚ ਨਾਇਜੇਰੀਅਨ ਨਾਗਰਿਕ ਹੈ, ਜਦੋਂ ਕਿ ਬਾਕੀ ਦੋ ਦੋਸ਼ੀਆਂ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਸਨੀਕ ਜੁਝਾਰ ਨਗਰ ਬਠਿੰਡਾ ਮਾਰਕ ਫਿਆਜ ਪੁੱਤਰ ਗੁਲਾਮ ਰਸੂਲ ਭੱਟ ਵਸਨੀਕ ਸ਼ਹੀਨ ਬਾਗ ਜਾਮੀਆ ਨਗਰ ਦਿੱਲੀ, ਜੋ ਸ੍ਰੀ ਨਗਰ ਦਾ ਜੰਮਪਲ ਅਤੇ ਜਰਮਨੀ ਦਾ ਨਾਗਰਿਕ ਹੈ, ਵਜੋਂ ਹੋਈ ਹੈ।
ਅੱਜ ਇੱਥੇ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਸਵੱਪਨ ਸ਼ਰਮਾ ਨੇ ਦੱਸਿਆ ਕਿ 5 ਮਈ 2016 ਨੂੰ ਥਾਣਾ ਕੋਤਵਾਲੀ ਬਠਿੰਡਾ ਪਾਸ ਖੁਫ਼ੀਆ ਇਤਲਾਹ ਆਈ ਸੀ ਕਿ ਇਲਾਕੇ ਵਿਚ ਕੁਝ ਲੋਕ ਜਾਅਲੀ ਕਰੰਸੀ ਦਾ ਧੰਦਾ ਕਰਦੇ ਹਨ, ਜੇਕਰ ਇਨ੍ਹਾਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।ਬਠਿੰਡਾ ਪੁਲਿਸ ਨੇ ਇਸ ਖੁਫ਼ੀਆ ਸੂਚਨਾਂ ਮਿਲਣ ਦੇ ਅਧਾਰ ਤੇ ਮੁਕੱਦਮਾ ਨੰ:107 ਮਿਤੀ 5 ਮਈ 2016 ਅਧੀਨ ਧਾਰਾ 498 ਬੀ ਅਤੇ 489 ਸੀ ਹਿੰਦ ਦੰਡਾਂਵਲੀ ਦਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਟਿਕਾਣਿਆਂ ਦੀ ਪੂਰੀ ਜਾਣਕਾਰੀ ਮਿਲਣ ਦੇ ਬਾਅਦ ਇੰਸਪੈਕਟਰ ਸੰਦੀਪ ਮਿੱਤਲ ਮੁੱਖ ਅਫਸਰ ਥਾਣਾ ਕੋਤਵਾਲੀ ਬਠਿੰਡਾ ਅਤੇ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਬਠਿੰਡਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ 8 ਮਈ 2016 ਨੂੰ ਸੰਕੇਤ ਸਿਟੀ ਵਾਕ ਮਾਲ ਦਿੱਲੀ ਵਿਖੇ ਛਾਪਾ ਮਾਰਕੇ ਦੋਸ਼ੀ ਕਰਿਸਟਿਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉੁਸ ਵੱਲੋਂ ਦਿੱਤੀ ਸੂਹ ਦੇ ਆਧਾਰ ਤੇ ਦੋਸ਼ੀ ਫਿਆਜ ਅਹਿਮਦ ੳਰਫ਼ ਮਾਰਕ ਰਿਆਜ਼ ਦੇ ਹਿਬਾਬ ਅਪਾਰਟਮੈਂਟ ਅਬਲ ਫਜਲ ਇੰਨਕਲੇਂਵ ਸਾਹੀਨ ਬਾਗ ਜਾਮੀਆ ਨਗਰ ਦਿੱਲੀ ਵਾਲੇ ਫਲੈਟ ਤੋਂ 14000 ਜਾਅਲੀ ਅਮਰੀਕਨ ਡਾਲਰ ਬਰਾਮਦ ਕੀਤੇ ਅਤੇ ਇਸ ਪਿਛੋਂ ਇਸ ਟੀਮ ਨੇ ਬਠਿੰਡਾ ਪਹੁੰਚ ਕੇ ਦੋਸ਼ੀ ਫਿਆਜ਼ ਅਹਿਮਦ ਉਰਫ਼ ਮਾਰਕ ਫਿਆਜ਼ ਅਤੇ ਦੋਸ਼ੀ ਅਮ੍ਰਿਤਪਾਲ ਸਿੰਘ ਨੂੰ ਗੱਡੀ ਈਕੋ ਵੈਨ ਮਾਰੂਤੀ ਨੰਬਰ ਡੀ.ਐਲ-03 ਸੀ.ਬੀ. ਐਲ. 6710 ਸਮੇਤ ਸੰਤਪੁਰਾ ਰੋਡ ਨੇੜੇ ਨਹਿਰ ਬਠਿੰਡਾ ਕਾਬੂ ਕਰਕੇ ਦੋਸ਼ੀ ਫਿਆਜ਼ ਅਹਿਮਦ ਉਰਫ ਮਾਰਕ ਤੋਂ 9000 ਜਾਅਲੀ ਅਮਰੀਕੀ ਡਾਲਰ ਅਤੇ ਅੰਮ੍ਰਿਤਪਾਲ ਸਿੰਘ ਪਾਸੋਂ 2000 ਜਾਅਲੀ ਅਮਰੀਕੀ ਡਾਲਰ ਬਰਾਮਦ ਕੀਤੇ ਗਏ। ਇਨ੍ਹਾਂ ਤਿੰਨ ਦੋਸ਼ੀਆਂ ਨੂੰ ਕੱਲ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਹੋਰ ਪੁੁੱਛਗਿੱਛ ਲਈ ਤਿੰਨ ਦਿਨਾਂ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਗਿਆ ਸੀ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੋਰਾਨ ਦੋਸ਼ੀ ਫਿਆਜ਼ ਅਹਿਮਦ ਉਰਫ਼ ਮਾਰਕ ਦੇ ਵੱਲੋ ਦਿੱਤੀ ਜਾਣਕਾਰੀ ਦੇ ਅਧਾਰ ਤੇ ਪੁਲਿਸ ਵੱਲੋਂ ਕਬਜੇ ਵਿੱਚ ਲਈ ਉਕਤ ਗੱਡੀ ਈਕੋ ਵੈਨ ਮਾਰਤੂੀ ਦੀ ਡਿੱਗੀ ਦੇ ਢੱਕਣ ਹੇਠਾਂ ਲੱਗੇ ਗੱਤੇ ਨੂੰ ਪੁੱਟ ਕੇ ਉਸ ਵਿੱਚ 100-100 ਦੇ ਜਾਅਲੀ ਅਮਰੀਕਨ ਡਾਲਰ ਦੀਆਂ 8 ਗੁੱਟੀਆਂ ਬਰਾਮਦ ਕੀਤੀਆਂ ਗਹੀਆਂ ਹਨ, ਇਸ ਤਰ੍ਹਾਂ ਹੁਣ ਤੱਕ ਤਿੰਨਾਂ ਦੋਸ਼ੀਆਂ ਤੋਂ 1 ਲੱਖ 5 ਹਜ਼ਾਰ ਜਾਅਲੀ ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਿਰੋਹ ਜਾਅਲੀ ਅਮਰੀਕੀ ਡਾਲਰਾਂ ਨੂੰ ਅਸਲੀ ਦੱਸ ਕੇ ਇਸ ਦੇ ਬਦਲੇ ਭਾਰਤੀ ਕਰੰਸੀ ਲੈ ਕੇ ਮੋਟੀ ਕਮਾਈ ਕਰ ਰਿਹਾ ਸੀ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਫਿਆਜ਼ ਅਹਿਮਦ ਦੀ ਸਤੌਲੀ ਮਾਤਾ ਭਾਵੇਂ ਕਸ਼ਮੀਰੀ ਹੈ ਪਰ ਊਹ ਜਰਮਨੀ ਦੀ ਨਾਗਰਿਕ ਹੈ ਅਤੇ ਉਹ ਇਕ ਸਮਾਜ ਸੇਵੀ ਸੰਸਥਾ ਨਾਲ ਜੁੜੀ ਹੋਣ ਕਰਕੇ ਉਹ ਨਵੀਂ ਦਿੱਲੀ ਅਕਸਰ ਆਉਦੀ ਰਹਿੰਦੀ ਹੈ, ਉਸ ਨਾਲ 6-7 ਸਾਲ ਪਹਿਲਾ ਦਿੱਲੀ ਵਿਖੇ ਦੋਸ਼ੀ ਕਰਿਸਟਿਨ ਨਾਲ ਮੁਲਾਕਾਤ ਹੋਈ ਦੋਸ਼ੀ ਫਿਆਜ਼ ਅਹਿਮਦ ਵੀ ਆਪਣੀ ਸਤੌਲੀ ਮਾਂ ਕਰਕੇ ਜਰਮਨੀ ਨਾਗਰਿਕ ਹੈ ਅਤੇ ਦੋਸ਼ੀ ਅਮ੍ਰਿਤਪਾਲ ਸਿੰਘ ਦੀ ਜਾਣ ਪਛਾਣ ਉਸਦੇ ਜਰਮਨੀ ਵਿਚ ਸਨਆਰਈਜ਼ ਸੋਲਰ ਪਾਵਰ ਕੰਪਨੀ ਵਿਚ ਕੰਮ ਕਰਦੇ ਉਸਦੇ ਭਰਾ ਕਰਨ ਸਿੰਘ ਕਰਕੇ ਹੋਈ। ਇਹ ਆਪਸ ਵਿਚ ਦੋਸਤ ਬਣ ਗਏ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਹੀ ਕਰਿਸਟਿਨ ਨੇ ਦੋਸ਼ੀ ਫਿਆਜ਼ ਅਹਿਮਦ ਨੂੰ ਜਾਅਲੀ 100 ਡਾਲਰ ਅਮਰੀਕਨ ਡਾਲਰ ਦਿਤੇ ਜੋ ਉਸਨੇ ਅਮ੍ਰਿਤਪਾਲ ਸਿੰਘ ਨੇ ਪੰਜਾਬ ਵਿਚ ਦਸੂਹਾ ਵਿਖੇ ਵੇਚ ਦਿਤੇ।ਦੋਸ਼ੀ ਕਰਿਸਟਨ ਨੂੰ ਜਾਅਲੀ ਅਮਰੀਕਨ ਡਾਲਰਾਂ ਦੀ ਖੇਪ ਕੋਰੀਅਰ ਰਾਹੀ ਨਾਈਜੇਰੀਆ ਤੋਂ ਆਉਦੀ ਸੀ। ਉਸਨੇ ਫਿਆਜ਼ ਅਹਿਮਦ ਤੇ ਅਮ੍ਰਿਤਪਾਲ ਸਿੰਘ ਨੂੰ ਹੋਰ ਅਮਰੀਕਨ ਡਾਲਰ ਦੇ ਦਿਤੇ ਜੋ ਉਨ੍ਹਾਂ ਨੇ ਵੈਸਟਨ ਯੂਨੀਅਨ ਰਾਹੀ ਵੇਚਣੇ ਸ਼ੁਰੂ ਕਰ ਦਿਤੇ। ਉਨ੍ਹਾਂ ਨੇ ਇਹ ਜਾਅਲੀ ਅਮਰੀਕਨ ਡਾਲਰ ਵੇਚਣ ਲਈ ਪੰਜਾਬ ਨੂੰ ਇਸ ਲਈ ਚੁਣਿਆ ਕਿਉਕਿ ਦਿੱਲੀ ਵਿਚ ਅਮਰੀਕਨ ਡਾਲਰ ਦਾ ਕਾਰੋਬਾਰ ਆਮ ਚਲਦਾ ਹੈ ਤੇ ਇਸਦੇ ਜਾਅਲੀ ਹੋਣ ਦਾ ਛੇਤੀ ਪਤਾ ਲੱਗ ਸਕਦਾ ਸੀ।ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਨੇ ਭਗਤਾ ਭਾਈਕਾ ਵੈਸਟੀਅਨ ਯੂਨੀਅਨ ਰਾਹੀ ਵੀ ਇਨ੍ਹਾਂ ਨੇ ਜਾਅਲੀ ਅਮਰੀਕਨ ਡਾਲਰ ਵੇਚੇ ਸਨ।ਇਸ ਦੌਰਾਨ ਹੀ ਬਠਿੰਡਾ ਪੁਲਿਸ ਨੁੰ ਇਸ ਗਿਰੋਹ ਦੀ ਜਾਣਕਾਰੀ ਮਿਲ ਗਈ ਤੇ ਇਸਨੂੰ ਪੁਿਲਸ ਨੇ ਕਾਬੂ ਕਰ ਲਿਆ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਚਲਿਆ ਹੈ ਕਿ ਦੋਸ਼ੀ ਕਰਿਸਟਿਨ ਪਾਸ ਨਾਈਜੇਰੀਆ ਤੋਂ ਇਹ ਜਾਅਲੀ ਅਮਰੀਕਨ ਕਰੰਸੀ ਭਾਰਤ ਪਹੁੰਚ ਰਹੀ ਸੀ। ਇਸ ਲਈ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ, ਇਸਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਊਕਤ ਦੋਸ਼ੀ ਜਾਅਲੀ ਅਮਰੀਕਨ ਡਾਲਰ ਕਿਥੋ ਹਾਸਲ ਕਰਦੇ ਸਨ, ਕਿਵੇ ਅੱਗੇ ਵੇਚਦੇ ਸਨ ਜਾਂ ਇਨ੍ਹਾਂ ਨੂੰ ਕਿਥੋਂ ਛਪਵਾਉਦੇ ਸਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਸ ਸਬੰਧ ਵਿਚ ਹੋਰ ਜਾਂਚ ਲਈ ਕੇਂਦਰੀ ਜਾਂਚ ਏਜੰਸੀਆ ਦੀ ਵੀ ਮਦਦ ਲਈ ਜਾਵੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media