ਨਵੀਂ ਦਿੱਲੀ, 10 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਸਕੂਲਾਂ ਦੇ ਬੱਚਿਆਂ ਨੂੰ ਖੇਡਾਂ ਵਿਚ ਉਤਸਾਹਿਤ ਕਰਨ ਦੇ ਨਤੀਜੇ ਹੁਣ ਕੌਮਾਂਤਰੀ ਪੱਧਰ ‘ਤੇ ਵੀ ਨਜ਼ਰ ਆਉਣ ਲੱਗ ਪਏ ਹਨ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਸਕੂਲ ਦੇ 11 ਖਿਡਾਰੀਆਂ ਦੀ ਚੋਣ ਭਾਰਤੀ ਟੈਨਿਸ ਬਾੱਲ ਕ੍ਰਿਕਟ ਫੈਡਰੇਸ਼ਨ ਵੱਲੋਂ ਨੇਪਾਲ ਵਿਖੇ ਹੋ ਰਹੇ ਏਸ਼ੀਅਨ ਟੈਨਿਸ ਬਾੱਲ ਕ੍ਰਿਕਟ ਮੁਕਾਬਲੇ ਵਿਚ ਭੇਜੀ ਗਈ ਭਾਰਤੀ ਟੀਮ ਵਿਚ ਕੀਤੀ ਗਈ ਹੈ। ਦਿੱਲੀ ਕਮੇਟੀ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਦੇਸ਼ ਵੱਲੋਂ ਪਹਿਲੀ ਵਾਰ ਖੇਡਣ ਦੇ ਮਿਲੇ ਇਸ ਮੌਕੇ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਮੇਟੀ ਦੇ ਖੇਡ ਡਾਈਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ।
ਬਰਾੜ ਨੇ ਜਾਨਕਾਰੀ ਦਿੱਤੀ ਕਿ ਭਾਰਤੀ ਟੀਮ 10 ਤੋਂ 15 ਮਈ ਤਕ ਕਾਠਮੰਡੂ ਵਿਖੇ ਚਲਣ ਵਾਲੇ ਟੀ-20 ਮੁਕਾਬਲੇ ਵਿਚ ਏਸ਼ੀਅਨ ਦੇਸ਼ਾਂ ਦੀ ਬੇਹਤਰੀਨ ਸਕੂਲੀ ਟੀਮਾਂ ਨਾਲ ਮੁਕਾਬਲਾ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਟੀਮ ਦੇ ਨਾਲ ਕੋਚ ਵੱਜੋਂ ਭਾਰਤੀ ਫੈਡਰੇਸ਼ਨ ਨੇ ਸਕੂਲ ਦੇ ਕੋਚ ਨੂੰ ਵੀ ਭੇਜਿਆ ਹੈ ਜਿਸ ਨਾਲ ਕੋਚ ਨੂੰ ਮਿਲਣ ਵਾਲੇ ਕੌਮਾਂਤਰੀ ਤਜ਼ੁਰਬੇ ਦਾ ਫਾਇਦਾ ਭਵਿੱਖ ਵਿਚ ਵੀ ਕਮੇਟੀ ਖਿਡਾਰੀਆਂ ਨੂੰ ਮਿਲਣ ਦਾ ਰਾਹ ਪੱਧਰਾ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media