Sunday, March 15, 2026

ਬੀਬਾ ਪ੍ਰਨੀਤ ਕੌਰ ਕੈਰੋਂ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

PPN1205201612

ਪੱਟੀ, 12 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਇਲਾਜ ਕਰਵਾਉਣ ਦੀ ਸਹੂਲਤ ਦੇਣ ਵਾਲਾ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਦੇ ਕਾਰਡ ਅੱਜ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਨੇ ਕੈਰੋਂ ਭਵਨ ਪੱਟੀ ਵਿਖੇ ਵੰਡੇ।ਇਸ ਮੌਕੇ ਲਗਭਗ 100 ਸ਼ਹਿਰਵਾਸੀਆਂ ਨੂੰ ਇਹ ਕਾਰਡ ਦੇਂਦਿਆਂ ਬੀਬਾ ਕੈਰੋਂ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਦੀ ਹਮਦਰਦ ਸਰਕਾਰ ਹੈ। ਇਸ ਕਾਰਡ ਨਾਲ ਜਰੂਰਤਮੰਦ ਮਰੀਜ ਜੋ ਇਲਾਜ ਦਾ ਖਰਚ ਕਰਨ ਤੋਂ ਅਸਮਰਥ ਹੈ, ਪੰਜਾਹ ਹਜਾਰ ਰੁਪਏ ਤੱਕ ਆਪਣਾ ਇਲਾਜ ਮੁਫਤ ਕਰਵਾ ਸਕਦਾ ਹੈ। ਇਸ ਦਾ ਖਰਚ ਪੰਜਾਬ ਸਰਕਾਰ ਕਰੇਗੀ। ਇਹ ਸਹੂਲਤ ਪੱਟੀ ਵਾਸੀਆਂ ਨੂੰ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਕਾਰਡ ਹਰ ਉਹ ਵਿਅਕਤੀ ਬਣਵਾ ਸਕਦਾ ਹੈ ਜਿਸਦਾ ਨੀਲਾ ਕਾਰਡ ਬਣਿਆ ਹੋਇਆ ਹੈ। ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਹਰ ਸਮੇਂ ਪੱਟੀ ਹਲਕੇ ਦੇ ਲੋਕਾਂ ਨੂੰ ਸਹੂਲਤਾਂ ਦਿਵਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।
ਇਸ ਮੌਕੇ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਤੇ ਸ਼ਿਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਦੱਸਿਆ ਕਿ ਇਹ ਕਾਰਡ ਹਰ ਉਹ ਇਨਸਾਨ ਜਿਸਦਾ ਨੀਲਾ ਕਾਰਡ ਬਣਿਆ ਹੋਇਆ ਹੈ, ਬਣਵਾ ਸਕਦਾ ਹੈ ਤੇ ਸਰਕਾਰ ਵਲੋਂ ਮਿਲਦੀ ਸਹੂਲਤ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਹ ਕਾਰਡ ਕੈਰੋਂ ਭਵਨ ਪੱਟੀ ਵਿਖੇ ਸਵੇਰੇ 10 ਵਜੇ ਤੋਂ ਦੁਹਿਰ 1:30 ਵਜੇ ਤੱਕ ਵੰਡੇ ਜਾਣਗੇ। ਇਸ ਮੌਕੇ ਡੀ.ਐਫ.ਐਸ.ਓ ਜਸਜੀਤ ਕੌਰ, ਏ.ਐਫ.ਐਸ.ਓ ਦਵਿੰਦਰ ਸਿੰਘ, ਏ.ਐਫ.ਐਸ.ਓ ਗੁਰਪਾਲ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਇੰਸਪੈਕਟਰ ਗੁਰਬੀਰ ਸਿੰਘ, ਕੌਂਸਲਰ ਤੇ ਇਸਤਰੀ ਅਕਾਲੀ ਦਲ ਸ਼ਹਿਰੀ ਪੱਟੀ ਦੀ ਪ੍ਰਧਾਨ ਸੁਦੇਸ਼ ਰਾਣੀ, ਕੌਂਸਲਰ ਅਜੇ ਕੁਮਾਰ, ਕੌਂਸਲਰ ਬੀਬੀ ਬਚਨੀ, ਬਲਵਿੰਦਰ ਸਿੰਘ ਓਕੇ, ਗੁਰਜਾਪਜੀਤ ਸਿੰਘ, ਅਰਸ਼ਦੀਪ ਸਿੰਘ ਭਾਟੀਆ, ਗੁਰਨੀਤ ਸਿੰਘ ਬਬਲੂ, ਸੁਨੀਲ ਕੁਮਾਰ, ਡਾ. ਜਗਤਾਰ ਸਿੰਘ ਬੱਬੀ, ਸੁਖਬੀਰ ਸਿੰਘ ਪੀ.ਐਸ.ਓ ਆਦਿ ਹਾਜਿਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply