Friday, July 5, 2024

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀ. ਸੀ ਦਫਤਰਾਂ ਅੱਗੇ ਰੋਸ ਧਰਨੇ 9 ਜੂਨ ਨੂੰ

PPN1205201611
ਤਰਸਿੱਕਾ, 12 ਮਈ (ਕੰਵਲ ਜੋਧਾ ਨਗਰੀ) – ਕਿਸਾਨ ਸਘੰਰਸ ਕਮੇਟੀ (ਪੰਜਾਬ) ਜੋਨ ਬਾਬਾ ਬਕਾਲਾ ਦੀ ਮੀਟਿੰਗ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਿਸ਼ੇਸ ਤੋਰ ‘ਤੇ ਪਹੁੰਚੇ।ਇਸ ਮੋਕੇ ਅਗੂਆਂ ਨੇ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਕਿਸਾਨਾ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਵਿੱਚ ਡੀ.ਸੀ ਦਫਤਰਾਂ ਸਾਹਮਣੇ 9 ਜੂਨ ਨੂੰ ਧਰਨੇ ਦਿੱਤੇ ਜਾਣਗੇ।ਉਨਾਂ ਕਿਹਾ ਕਿ ਫਸਲਾਂ ਦੇ ਭਾਅ ਪਿਛਲੇ 46 ਸਾਲਾ ਤੋ ਡਾ: ਸਵਾਮੀਨਾਥਨ ਕਮਿਸਨ ਦੀ ਸਿਫਾਰਸ ਮੁਤਾਬਿਕ ਨਾ ਮਿਲਣ ਕਰਕੇ ਕਿਸਾਨੀ ਪੂਰੀ ਤਰਾਂ ਕਰਜਾਈ ਹੋ ਗਈ ਹੈ।ਫਸ਼ਲਾਂ ਦੇ ਲਾਗਤ ਖਰਚੇ ਵਿੱਚ ਸਲਾਨਾ ਵਾਧਾ ਹੁੰਦਾ ਹੈ, ਜਿਸ ਦੇ ਫਲ ਸਰੂਪ ਕਿਸਾਨਾਂ ਦੇ ਘਰਾਂ ਦਾ ਗੁਜਾਰਾ ਚੱਲਣਾ ਅੱਤ ਮੁਸਿਕਲ ਹੋ ਗਿਆ ਹੈ ਅਤੇ ਕਿਸਾਨ ਲਗਾਤਾਰ ਖੁਦਕਸੀਆਂ ਕਰ ਰਹੇ ਹਨ।ਫਸ਼ਲਾਂ ਦਾ ਲਾਹੇਵੰਦਾ ਭਾਅ ਦੇਣਾ, ਕਿਸਾਨਾ ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ ਕਰਨਾ, ਖੁਦਕਸੀਆ ਕਰ ਰਹੇ ਕਿਸਾਨਾ, ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣਾ ਆਦਿ ਉਨਾਂ ਦਅਿਾਂ ਮੁੱਖ ਮੰਗਾਂ ਹਨ।ਇਸ ਮੋਕੇ ਹੋਰਨਾ ਤੋਂ ਇਲਾਵਾ ਕਰਮ ਸਿੰਘ ਬੱਲਸਰ੍ਹਾਂ, ਮੁਖਬੈਨ ਸਿੰਘ ਜੋਧਾਨਗਰੀ, ਚਰਨ ਸਿੰਘ ਕਲੇਰ ਘੁਮਾਣ, ਜਗਤਾਰ ਸਿੰਘ ਡੇਹਰੀਵਾਲ, ਹਰਦਿਆਲ ਸਿੰਘ ਗੱਗੜਭਾਣਾ, ਦਲਬੀਰ ਸਿੰਘ ਬੇਦਾਦਪੁਰ, ਲਖਬੀਰ ਸਿੰਘ ਦੋਲੋਨੰਗਲ, ਹਰਦੀਪ ਸਿੰਘ ਚੀਮਾਬਾਠ, ਬੀਬੀ ਜਗੀਰ ਕੌਰ ਕਲੇਰ ਘੁਮਾਣ, ਰਘਬੀਰ ਕੌਰ ਸੇਰੋਘੋਗੇ, ਮੁਖਤਿਆਰ ਸਿੰਘ ਵਡਾਲਾ, ਕੁਲਵੰਤ ਸਿੰਘ ਆਦਿ ਆਗੂ ਸਾਮਿਲ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply