Saturday, April 25, 2026

ਸ੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਸਮਾਗਮ ‘ਤੇ ਕੀਤੀ ਟਿੱਪਣੀ ਦਾ ਪ੍ਰਬੰਧਕਾਂ ਨੇ ਜਤਾਇਆ ਰੋਸ

PPN1305201606ਸੰਦੌੜ, 13 ਮਈ (ਹਰਮਿੰਦਰ ਸਿੰਘ ਭੱਟ)- ਸ੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਆਗੂਆਂ ਨੇ ਸੰਦੌੜ ਵਿਖੇ ਇਕ ਅਹਿਮ ਮੀਟਿੰਗ ਕੀਤੀ ਜਿਸ ਵਿਚ 29 ਮਈ ਨੂੰ ਸੰਦੌੜ ਵਿਖੇ ਕਰਵਾਏ ਜਾ ਰਹੇ ਚੌਥੇ ਸੂਬਾ ਪੱਧਰੀ ਸਤਿਸੰਗ ਸਮਾਗਮ ਅਤੇ ਕੀਰਤਨ ਦਰਬਾਰ ਨੂੰ ਲੈ ਕੇ ਮੀਡੀਆ ਦੇ ਇਕ ਹਿੱਸੇ ਵਿਚ ਇਕ ਧਾਰਮਿਕ ਸਖਸ਼ ਵੱਲੋਂ ਕੀਤੀ ਗਈ ਟੀਕਾ ਟਿੱਪਣੀ ਤੇ ਸਖਤ ਰੋਸ ਜਤਾਇਆ ਗਿਆ।ਮੀਟਿੰਗ ਵਿਚ ਹਾਜਰ ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਸਤਿਸੰਗ ਸਮਾਗਮ ਵਿਚ ਜੇਕਰ ਕੋਈ ਵੀ ਰੋੜਾ ਅਟਕਾਉਣ ਦਾ ਯਤਨ ਕਰੇਗਾ ਤਾਂ ਉਸ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।ਸਮਾਗਮ ਦੇ ਪ੍ਰਬੰਧਕਾਂ ਬਾਬਾ ਸੁਖਪਾਲ ਸਿੰਘ ਖੇੜੀ ਕਲਾਂ ਅਤੇ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲਿਆਂ ਨੇ ਕਿਹਾ ਕਿ ਮੀਡੀਆ ਵਿਚ ਕੱਲ ਇਕ ਧਾਰਮਿਕ ਸਖਸ ਵੱਲੋਂ ਜਾਣਬੁੱਝ ਕੇ ਸਮਾਗਮ ਤੇ ਟਿੱਪਣੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਉਸ ਸਖਸ਼ ਨੇ ਦੋਸ਼ ਲਾਇਆ ਕਿ ਸੰਦੌੜ ਸਮਾਗਮ ਨੂੰ ਲੈ ਕੇ ਕੁੱਝ ਵਿਅਕਤੀ ਉਸ ਅਤੇ ਉਸਦੇ ਪੁੱਤਰ ਦਾ ਨਾਂਅ ਵਰਤ ਰਹੇ ਹਨ।ਲੇਕਿਨ ਮਿਸ਼ਨ ਦੇ ਕਿਸੇ ਵੀ ਆਗੂ ਨੇ ਉਸ ਵਿਅਕਤੀ ਅਤੇ ਉੇਸਦੇ ਪੁੱਤਰ ਦਾ ਕਦੇ ਨਾਂਅ ਨਹੀਂ ਲਿਆ।ਉਨ੍ਹਾਂ ਕਿਹਾ ਕਿ ਉਸ ਸਖਸ ਨੇ ਉਸ ਦਾ ਨਾਮ ਲੈ ਕੇ ਮਾਇਆ ਇਕੱਠੀ ਕਰਨ ਤੇ ਲਾਏ ਦੋਸਾਂ ਬਾਰੇ ਸਪੱਸਟ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਮਿਸ਼ਨ ਨੇ ਕਦੇ ਵੀ ਕਿਸੇ ਵਿਅਕਤੀ ਦੇ ਨਾਂਅ ਮਾਇਆ ਇਕੱਠੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਵਿਅਕਤੀ ਕੋਲ ਕੋਈ ਇਸ ਸਬੰਧੀ ਸਬੂਤ ਹੈ ਤਾਂ ਉਹ ਮਿਸ਼ਨ ਦੇ ਆਗੂਆਂ ਨੂੰ ਦੇਣ ਤਾਂ ਜੋ ਦੁੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ।ਅੰਤ ਵਿਚ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੰਗਤਾਂ ਕਿਸੇ ਵੀ ਗਲਤ ਅਨਸਰ ਦੇ ਬਹਿਕਾਵੁੇ ਵਿਚ ਨਾ ਆਉਣ।ਉਨ੍ਹਾਂ ਕਿਹਾ ਕਿ ਸੰਸਥਾ ਕਦੇ ਵੀ ਰਾਜਨੀਤੀ ਦਾ ਹਿੱਸਾ ਨਹੀਂ ਬਣੀ ਹੈ ਅਤੇ ਸੰਸਥਾ ਦਾ ਮੁੱਖ ਮਨੋਰਥ ਧਰਮ ਦਾ ਪ੍ਰਚਾਰ ਕਰਨਾ ਹੈ।ਮੀਟਿੰਗ ਵਿਚ ਸਕੱਤਰ ਗੁਰਪ੍ਰੀਤ ਸਿੰਘ ਖੇੜੀ ਕਲਾਂ, ਧਰਮਪਾਲ ਸਿੰਘ ਖੁਰਦ, ਹਿੰਮਤ ਸਿੰਘ ਬਿਸ਼ਨਗੜ੍ਹ, ਅਵਤਾਰ ਸਿੰਘ ਸੰਦੌੜ ਜਥੇਦਾਰ ਕਰਨੈਲ ਸਿੰਘ ਫਰਵਾਲੀ, ਦਰਸਨ ਸਿੰਘ ਜਲਵਾਣਾ, ਜੋਰਾ ਸਿੰਘ ਮਹੋਲੀ ਕਲਾਂ, ਸਤਨਾਮ ਸਿੰਘ ਕਲਿਆਣ, ਮੇਜਰ ਸਿੰਘ ਮੁਬਾਰਕਪੁਰ, ਬਹਾਲ ਸਿੰਘ ਬਾਦਸਹਪੁਰ, ਬਾਬਾ ਚਮਕੌਰ ਸਿੰਘ ਫਰਵਾਲੀ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply