Thursday, July 16, 2026

ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ

PPN1305201616ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰਪਾਲ ਸਿੰਘ) – ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪ੍ਰਮੁੱਖ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਹਲਕਾ ਜੰਡਿਆਲਾ ਗੁਰੁ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਦੋੜ ਵਿੱਚ ਪ੍ਰਮੁੱਖ ਤੋਰ ‘ਤੇ ਅਮਰੀਕ ਸਿੰਘ ਬਿੱਟਾ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ, ਦਲਬੀਰ ਸਿੰਘ ਵੇਰਕਾ ਚੇਅਰਮੈਨ, ਲਾਲੀ ਰਾਣੀਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸ਼ਾਮਲ ਹਨ। ਇਹਨਾਂ ਸਾਰੇ ਆਗੂਆਂ ਵਲੋਂ ਆਪਣੇ ਆਪਣੇ ਚਹੇਤਿਆਂ ਰਾਹੀ ਪਾਰਟੀ ਹਾਈਕਮਾਡ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਹਲਕੇ ਵਿੱਚ ਤੂਫਾਨੀ ਦੋਰੇ ਕੀਤੇ ਜਾ ਰਹੇ ਹਨ। ਸ਼z: ਸੁਖਬੀਰ ਸਿੰਘ ਬਾਦਲ ਵਲੋਂ ਇਸ ਵਾਰ ਟਿਕਟਾਂ ਯੂਥ ਆਗੂਆਂ ਦੀ ਝੋਲੀ ਵਿੱਚ ਪਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਅਮਰੀਕ ਸਿੰਘ ਬਿੱਟਾ ਅਤੇ ਲਾਲੀ ਰਾਣੀਕੇ ਵਲੋਂ ਸਰਗਰਮੀਆਂ ਵਿੱਚ ਵਧਾ ਦਿਤੀਆਂ ਗਈਆਂ ਹਨ। ਬੀਤੇ ਦਿਨੀ ਲਾਲੀ ਰਣੀਕੇ ਜੰਡਿਆਲਾ ਗੁਰੂ ਨਗਰ ਕੋਂਸਲ ਦੇ ਮੀਤ ਪ੍ਰਧਾਨ ਸੰਨੀ ਸ਼ਰਮਾ ਦੀ ਅਗਵਾਈ ਵਿੱਚ ਇਕੱਠੇ ਹੋਏ ਅਕਾਲੀ ਆਗੂ ਅਤੇ ਕੋਂਸਲਰਾਂ ਨੂੰ ਮਿਲੇ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲੀ ਰਾਣੀਕੇ ਨੇ ਕਿਹਾ ਕਿ ਅਗਰ ਪਾਰਟੀ ਉਹਨਾਂ ਨੂੰ ਸੇਵਾ ਦਾ ਮੋਕਾ ਦਿੰਦੀ ਹੈ ਤਾਂ ਉਹ ਜੰਡਿਆਲਾ ਵਾਸੀਆਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰੀਆਂ ਕਰਵਾਉਣਗੇ।ਇਥੇ ਇਹ ਦੱਸਣਯੋਗ ਹੈ ਕਿ ਜੰਡਿਆਲਾ ਗੁਰੁ ਵਿਧਾਨ ਸਭਾ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ ਅਤੇ ਹਲਕੇ ਨੂੰ ਹਰ ਵਾਰ ਲਗਭਗ ਬਾਹਰਲਾ ਉਮੀਦਵਾਰ ਹੀ ਮਿਲਦਾ ਆਇਆ ਹੈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply