Thursday, July 16, 2026

ਪਾਬੰਦੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕਣਕ ਦਾ ਨਾੜ ਸਾੜਣਾ ਜਾਰੀ ਮਿਸ਼ਨ ਆਗਾਜ਼

PPN1305201617ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)-  ਸਰਕਾਰੀ ਹੁਕਮਾਂ ਦੇ ਬਾਵਜ਼ੂਦ ਵੀ ਕਿਸਾਨਾਂ ਵਲੋਂ ਦਿਨੋ ਦਿਨ ਵਧ ਰਹੀਆਂ ਕਣਕ ਦਾ ਨਾੜ ਸਾੜਣ ਦੀਆਂ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਿਸ਼ਨ ਆਗਾਜ਼ ਨੇ ਇਸ ‘ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।ਇਸ ਸਮਾਜ ਸੇਵੀ ਸੰਸਥਾ ਦੇ ਨਿਰਦੇਸ਼ਕ ਦੀਪਕ ਬੱਬਰ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਪੈਰਾਂ ‘ਤੇ ਕੁਹਾੜਾ ਨਾ ਮਾਰਨ ਕਿਉਂਕਿ ਕਣਕ ਦਾ ਨਾੜ ਸਾੜਣ ਨਾਲ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਬਲਕਿ ਅਜਿਹਾ ਕਰਨ ਨਾਲ ਖੇਤੀਬਾੜੀ ਵਾਲੀ ਜਮੀਨ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ ਹੈ।ਉਨਾਂ ਕਿਹਾ ਕਿ ਜਦ ਖੇਤਾਂ ਵਿੱਚ ਅੱਗ ਲਗਾਈ ਜਾਂਦੀ ਹੈ ਤਾਂ ਕਿਸਾਨਾਂ ਦੇ ਮਿੱਤਰ ਕੀੜੇ ਮਕੌੜੇ ਵੀ ਜਿਊਂਦੇ ਸੜ ਜਾਂਦੇ ਹਨ।ਦੀਪਕ ਬੱਬਰ ਨੇ ਹੋਰ ਕਿਹਾ ਕਿ ਨਾੜ ਸਾੜਣ ਨਾਲ ਖੇਤੀਬਾੜੀ ਲਈ ਫਾਇਦੇਮੰਦ ਨਾਈਟਰੋਜਨ, ਸਲਫਰ, ਪੋਟਾਸ਼ੀਅਮ ਆਦਿ ਤੱਤ ਵੀ ਖਤਮ ਹੋ ਜਾਂਦੇ ਹਨ ।ਇਸ ਮੌਕੇ ਗੁਰਭੇਜ ਸਿੰਘ, ਮਨਜੀਤ ਜਾਂਗਰਾ, ਵਿਸ਼ਾਲ ਸ਼ਰਮਾ ਤੇ ਕਲਸ਼ਮੀ ਗਿੱਲ ਆਦਿ ਵੀ ਹਾਜਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply