
ਪੱਟੀ 14 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਮ ਪਾਰਟੀ ਦੀ ਮੀਟਿੰਗ ਸਰਕਲ ਇੰਚਾਰਜ਼ ਗੁਰਪ੍ਰੀਤ ਸਿੰਘ ਲਾਲ, ਦੀ ਅਗਵਾਈ ਹੇਠ ਜੈਮਲ ਸਿੰਘ ਦੇ ਗ੍ਰਹਿ ਵਿਖੇ ਹੋਈ; ਜਿਸ ਵਿਚ ਪੰਜਾਬ ਸਰਕਾਰ ਦੇ 12 ਹਜ਼ਾਰ ਕਰੋੜ ਦਾ ਕਣਕ ਘੋਟਲਾ ਕਰਕੇ ਜਿਥੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ।ਉਥੇ ਹੀ ਅਪਣੀਆਂ ਜੇਬ੍ਹਾਂ ਭਰੀਆਂ ਹਨ।ਜਿਸ ਦੇ ਰੋਸ ਵਲੋ ਆਮ ਆਦਮੀ ਪਾਰਟੀ ਦੀ ਅਵਾਜ਼ ਬਾਦਲ ਦੇ ਕੰਨਾਂ ਤੱਕ ਪੰਹੁਚੳਣ ਲਈ ਚੰਡੀਗੜ੍ਹ ਵਿਖੇ 16 ਮਈ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਉ ਕੀਤਾ ਜਾ ਰਿਹਾ ਹੈ, ਜੋ ਬਾਦਲ ਸਰਕਾਰ ਦੀਆ ਜ੍ਹੜਾਂ ਹਲਾ ਕੇ ਰੱਖ ਦੇਵੇਗਾ।ਉਨਾਂ ਕਿਹਾ ਕਿ 16 ਮਈ ਦੇ ਘਿਰਾਉ ਲਈ ਪੱਟੀ ਹਲਕੇ ਤੋਂ ਵੱਡੀ ਗਿਣਤੀ ‘ਚ ਆਮ ਵਰਕਰ ਕਾਰਾਂ, ਜੀਪਾ ਅਤੇ ਬੱਸਾ ਸਮੇਤ ਸਿਰਕਤ ਕਰਨਗੇ।ਇਸ ਸਮੇ ਯੂਥ ਸ਼ਰਕਲ ਇੰਚਾਰਜ਼ ਜੈਮਲ ਸਿੰਘ,ਸ਼ਰਕਲ ਇੰਚਾਰਜ਼ ਹਰਜੀਤ ਸਿੰਘ ਪੱਟੀ, ਸ਼ਰਕਲ ਇੰਚਾਰਜ਼ ਬਲਜ਼ਿੰਦਰ ਸਿੰਘ ਕੈਰੋ, ਬਲਵੰਤ ਸਿਘ, ਬਲਵੀਰ ਸਿੰਘ, ਫੂਲਾ ਸਿੰਘ, ਗੁਰਨਾਮ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ ਆਸਲ ਆਂਦਿ ਹਾਜ਼ਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media