Monday, July 8, 2024

 ਪਲਾਸਟਿਕ ਲਿਫਾਫੇ ਨਾ ਵਰਤਣ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

PPN1405201612

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਤੋ ਹੋਣ ਵਾਲੇ ਹਾਨੀਕਾਰਨ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਨਗਰ ਕੌਸਲ ਪੱਟੀ ਦੇ ਸੈਨਟਰੀ ਇੰਸਪੈਕਟਰ ਰਣਬੀਰ ਸੂਦ ਦੀ ਅਗਵਾਈ ਹੇਠ ਪੰਤਜ਼ਲੀ ਯੋਗ ਸੰਮਤੀ ਪੱਟੀ ਦੇ ਕਾਰਕੁੰਨਾਂ ਵਲੋਂ ਪਾਣੀ ਵਾਲੀ ਟੈਂਕੀ ਦੇ ਆਸ ਪਾਸ ਘਰਾਂ ‘ਚ ਜਾ ਕੇ ਲੋਕਾਂ ਨੂੰ ਪਲਾਸਟਿਕ ਲਿਫਾਫੇ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਗਿਆ।ਇਸ ਤੋ ਪਹਿਲਾਂ ਪੰਤਜ਼ਲੀ ਯੋਗ ਸੰਮਤੀ ਦੇ ਕਾਰਕੁੰਨਾਂ ਨੂੰ ਸੈਨਟਰੀ ਇੰਸਪੈਕਟਰ ਰਣਬੀਰ ਸੂਦ ਵਲੋਂ ਦੱਸਿਆ ਕਿ ਇਹ ਲਿਫਾਫੇ ਜਿਥੇ ਸਾਡੇ ਵਾਤਾਵਰਣ, ਜੀਵਣ ਉਪਰ ਪ੍ਰਭਾਵ ਪਾਉਦੇ ਹਨ ਉਥੇ ਨਾਲ ਸੀਵਰੇਜ਼ ਬਲਾਕਿਜ਼ ਦਾ ਵੱਡਾ ਕਾਰਨ ਬਣਦੇ ਹਨ। ਉਨਾਂ ਇਸ ਮੌਕੇ ਪੰਤਜ਼ਲੀ ਯੋਗ ਸੰਮਤੀ ਦੇ ਯੋਗ ਸਾਧਕਾਂ ਨੂੰ ਸੰਕਲਪ ਦਿਵਾਇਆ ਕਿ ਉਹ ਆਪਣੇ ਜੀਵਨ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀ ਕਰਨਗੇ।ਇਸ ਮੌਕੇ ਰਣਜੀਤ ਸਿੰਘ ਯੋਗ ਮਾਹਿਰ, ਪਰਵਿੰਦਰ ਸਿੰਘ ਜੌਲੀ ਸਾਬਕਾ ਪ੍ਰਧਾਨ ਪੰਜਾਬ, ਸਿਮਰਨਜੀਤ ਕੌਰ ਮਹਿਲਾ ਪ੍ਰਧਾਨ ਤਰਨਤਾਰਨ, ਹਰੀਚੰਦ ਤਹਿਸੀਲ ਪ੍ਰਧਾਨ, ਲਖਬੀਰ ਸਿੰਘ ਸ਼ਹੀਦ ਕੈਸ਼ੀਅਰ, ਸ਼ਿੰਦਰ ਪਾਲ, ਕ੍ਰਿਸ਼ਨ ਚੰਦ, ਸ਼ੁਭਾਸ ਕੁਮਾਰ ਪ੍ਰਧਾਨ ਯੁਵਾ ਭਾਰਤ, ਅਰਵਿੰਦਰ ਸਿੰਘ ਜੁਗਨੂੰ, ਰਾਜ਼ੇਸ ਕੁਮਾਰ, ਜਰਨੈਲ ਸਿੰਘ, ਖੰਨਾ, ਲਖਬੀਰ ਸਿੰਘ ਜੱਸ, ਚੋਪੜਾ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply