📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਮਈ 2016
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੀਂਦ ਦੇ ਨਿਡਾਨਾ ਪਿੰਡ ਵਿੱਚ ਖੂਹ ਦੀ ਸਫਾਈ ਕਰਦਿਆਂ ਜਹਿਰੀਲੀ ਗੈਸ ਚੜ੍ਹਨ ਨਾਲ ਪੰਜ ਦੀ ਮੌਤ – ਪਹਿਲਾਂ ਉਤਰੇ ਮੋਹਨ ਨੂੰ ਬਚਾਉਣ ਖੂਹ ‘ਚ ਗਏ ਸਨ 4 ਹੋਰ ਵਿਅਕਤੀ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ ਆਮ ਆਦਮ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਚੰਡੀਗੜ੍ਹ ਮੁਹਾਲੀ ਸੀਮਾ ‘ਤੇ ਰੋਕਿਆ।
▶ ਪੰਜਾਬ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ ਨੂੰ ਮਿਲ ਕੇ ‘ਆਪ’ ਆਗੂਆਂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਨੇ 12 ਹਜ਼ਾਰ ਕਰੋੜ ਦੇ ਘੁਟਾਲੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਹੋਰ ਮਾਮਲਿਆਂ ਸਬੰਧੀ ਸੌਪਿਆ ਮੈਂਮੋਰੈਂਡਮ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਿਹਾਇਸ਼ ਤੋਂ ਬਾਹਰ ਆ ਕੇ ‘ਆਪ’ ਆਗੂਆਂ ਨਾਲ ਮੁਲਾਕਾਤ ਕਰਕੇ ਸਵਾਲਾਂ ਦੇ ਦਿੱਤੇ ਜੁਆਬ।
▶ ਮੁਲਾਕਾਤ ਤੋਂ ਬਾਅਦ ‘ਆਪ’ ਆਗੂਆਂ ਨੇ ਕਿਹਾ ਮੁੱਖ ਮੰਤਰੀ ਨੇ ਸਵਾਲਾਂ ਦੇ ਦਿੱਤੇ ਗੋਲਮੋਲ ਜੁਆਬ – ਅੰਦੋਲਨ ਜਾਰੀ ਰੱਖਾਂਗੇ।
▶ ਮੁੱਖ ਮੰਤਰੀ ਸ੍ਰ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਪ੍ਰਦਰਸ਼ਨ ਨੂੰ ਦੱਸਿਆ ਡਰਾਮਾ।
▶ ਵਿਦੇਸ਼ੋਂ ਪਰਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਨੇ ਆਪਣੇ ਦੌਰੇ ਨੂੰ ਦੱਸਿਆ ਸਫਲ – 12 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਨੂੰ ਦੱਸਿਆ ਮਹਾ-ਘੁਟਾਲਾ – ਜਾਂਚ ਦੀ ਕੀਤੀ ਮੰਗ।
▶ ਪ੍ਰਸ਼ਾਂਤ ਕਿਸ਼ੋਰ ਨਾਲ ਸਬੰਧਾਂ ਬਾਰੇ ਬੋਲੇ ਕੈਪਟਨ, ਉਹਨਾਂ ਦਾ ਕੋਈ ਵਿਵਾਦ ਨਹੀਂ – ਕਾਂਗਰਸ ਦੀਆਂ ਸਰਗਰਮੀਆਂ ਦਾ ਹੱਕ ਉਹਨਾਂ ਦਾ ਅਤੇ ਨੀਤੀ ਘਾੜਾ ਹੈ ਪ੍ਰਸ਼ਾਂਤ ।
▶ ਅੰਮ੍ਰਿਤਸਰ ਵਿੱਚ ਲਾਲੀ ਮਜੀਠੀਆ ਦੀ ਅਗਵਾਈ ‘ਚ ਕਾਂਗਰਸੀਆਂ ਵਲੋਂ ਜ਼ੀ ਪੰਜਾਬੀ ਦੇ ਹੱਕ ਵਿੱਚ ਰੋਸ ਮੁਜਾਹਰਾ।
▶ ਬਰਨਾਲਾ ਵਿੱਚ ਪੱਤਰਕਾਰਾਂ ਨੇ ਕੱਢਿਆ ਰੋਸ ਮਾਰਚ – ਬਲੈਕ ਆਊਟ ਮੁੱਦੇ ‘ਤੇ ਸੰਘਰਸ਼ ਦੀ ਦਿੱਤੀ ਚਿਤਾਵਨੀ।
▶ ਅਕਾਲੀ ਦਲ ਅੰਮ੍ਰਿਤਸਰ ਤੇ ਨੈਸ਼ਨਲ ਸਟੂਡੈਂਸਟ ਯੂਨੀਅਨ ਵਲੋਂ ਤਰਨ ਤਾਰਨ ‘ਚ ਜ਼ੀ ਪੰਜਾਬੀ ਦੇ ਹੱਕ ‘ਚ ਪ੍ਰਦਰਸ਼ਨ।
▶ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ 5 ਤਖਤਾਂ ਦੇ ਜਥੇਦਾਰਾਂ ਦੀ ਇਕੱਤਰਤਾ – ਅਮਰੀਕਾ ਦੇ ਵਰਜ਼ੀਨੀਆ ਵਿਖੇ ਅੰਮ੍ਰਿਤ ਛਕਾਉਣ ਦੀ ਮਰਿਆਦਾ ਬਦਲਣ ਵਾਲੇ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤੇ ਤਲਬ ਅਤੇ ਸ਼੍ਰੋਮਣੀ ਕਮੇਟੀ ਨੂੰ ਮਿਸ਼ਨਰੀ ਕਾਲਜਾਂ ਦੇ ਸਲੇਬਸ ਚੈਕ ਕਰਨ ਦੇ ਦਿੱਤੇ ਆਦੇਸ਼।
▶ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੂੰ ਤਨਖਾਈਆ ਐਲਾਨਿਆ – ਕਿਹਾ ਪਟਨਾ ਸਾਹਿਬ ਵਿਖੇ ਤਨਖਾਈਆ ਕਰਾਰ ਦਿੱਤੇ ਸਾਬਕਾ ਪ੍ਰਬੰਧਕਾਂ ਨੇ ਜਥੇਦਾਰਾਂ ਨੂੰ ਦਿੱਤੇ ਸਨ ਸਿਰੋਪੇ।
▶ ਭਾਜਪਾ ਨੇ ਦਿੱਲੀ ਸਰਕਾਰ ‘ਤੇ ਵਾਟਰ ਮੀਟਰ ਘੁਟਾਲੇ ਦੇ ਲਗਾਏ ਦੋਸ਼ – ਸੀ.ਬੀ.ਆਈ ਦੀ ਜਾਂਚ ਦੀ ਕੀਤੀ ਮੰਗ।
▶ ਤਰਨ ਤਾਰਨ ਵਿਖੇ ਪਨਸਪ ਦੇ ਗੋਦਾਮ ਵਿੱਚ ਲੱਗੀ ਅੱਗ ਨਾਲ ਅਨਾਜ ਸੜ੍ਹਿਆ – ਫਾਇਰ ਬ੍ਰਿਗੇਡ ਗੱਡੀਆਂ ਪੁੱਜੀਆਂ।
▶ ਬਿਹਾਰ ਦੇ ਸੀਵਾਨ ‘ਚ ਪੱਤਰਕਾਰ ਦੀ ਹੱਤਿਆ ਦੀ ਜਾਂਚ ਸੀ.ਬੀ.ਆਈ ਕਰੇਗੀ – ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੀਤਾ ਐਲਾਨ।
▶ ਚੰਡੀਗੜ੍ਹ ਨੂੰ ਕੀਤਾ ਜਾਵੇਗਾ 2020 ਤੱਕ ਮਲੇਰੀਆ ਮੁਕਤ ਅਤੇ ਚਾਇਲਡ ਬੈਗਰ ਫ੍ਰੀ ਵੀ ਬਣਾਇਆ ਜਾਵੇਗਾ।
▶ ਰਿਓ ਓਲੰਪਿਕ ਵਿੱਚ ਸ਼ਮੂਲੀਅਤ ਬਾਰੇ ਪਹਿਲਵਾਨ ਸ਼ੁਸ਼ੀਲ ਕੁਮਾਰ ਨੇ ਦਿੱਲੀ ਹਾਈਕੋਰਟ ‘ਚ ਪਾਈ ਅਪੀਲ – 74 ਕਿਲੋ ਵਰਗ ‘ਚ ਨਰਸਿੰਘ ਨਾਲ ਟਰਾਇਲ ਦੀ ਕੀਤੀ ਮੰਗ।
▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਗਠਬੰਧਨ ਸਰਕਾਰ ਤੋਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਕਾਫੀ ਉਮੀਦਾਂ।
▶ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ – ਪੈਟਰੋਲ 1.26 ਅਤੇ ਡੀਜ਼ਲ 83 ਪੈਸੇ ਹੋਇਆ ਮਹਿੰਗਾ।
▶ ਐਨ.ਆਈ.ਏ ਨੇ ਕਿਹਾ ਪਠਾਨਕੋਟ ਹਮਲੇ ਸਬੰਧੀ ਮਸੂਦ ਅਜਹਰ ਖਿਲ਼ਾਫ ਕਈ ਸਬੂਤ ਮੌਜ਼ੂਦ – ਪਾਕਿਸਤਾਨ ਜਾ ਸਕਦੀ ਹੈ ਜਾਂਚ ਟੀਮ।
▶ ਫਰੀਦਕੋਟ- ਗੈਂਗਸਟਰ ਦੇਵਾ ਮਾਮਲੇ ‘ਚ ਮੁੱਖ ਦੋਸ਼ੀ ਕਾਕਾ ਨੇਪਾਲੀ ਸਮੇਤ ਦੋ ਗ੍ਰਿਫਤਾਰ।
▶ ਪੰਜਾਬ ਵਿੱਚ ਅਦਾਲਤਾਂ ਦਾ ਕੰਮ ਪੰਜਾਬੀ ਵਿੱਚ ਨਾ ਹੋਣ ਦਾ ਮਾਮਲਾ ਹਾਈਕੋਰਟ ਪੁੱਜਾ – ਪੰਜਾਬੀ ਕਲਾਕਾਰ ਮਿੱਤਰ ਸੇਨ ਗੋਇਲ ਨੇ ਪਾਈ ਜਨਹਿੱਤ ਪਟੀਸ਼ਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media