Wednesday, April 29, 2026

ਲੋਕ ਜਨਸ਼ਕਤੀ ਪਾਰਟੀ 21 ਮਈ ਨੂੰ ਬਠਿੰਡਾ ਵਿਖੇ ਸਰਹੰਦ ਫਤਿਹ ਦਿਵਸ ਸਮਾਗਮ ਕਰੇਗੀ

ਬਠਿੰਡਾ, 16 ਮਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਲੋਕ ਜਨਸ਼ਕਤੀ ਪਾਰਟੀ ਦੇ ਦਲਿਤ ਮਹਾਂ ਪੰਚਾਇਤ ਦੇ ਨੇਤਾਵਾਂ ਵਲੋਂ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸਰਹੰਦ ਫਤਿਹ ਦਿਵਸ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ ਅਤੇ 21 ਮਈ ਨੂੰ ਭੋਗ ਉਪਰੰਤ ਡਾ. ਅੰਬੇਦਕਰ ਪਾਰਕ ਬਠਿੰਡਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਣ ਵਾਲੇ ਸਮਾਗਮ ਸਬੰਧੀ ਵਿਸਥਾਂਰ ਪੂਰਵਕ ਚਰਚਾ ਕਰਦਿਆਂ ਉਨ੍ਹਾਂ ਆਗੂਆਂ ਨੇ ਕਿਹਾ ਕਿ ਜਬਰ ਜੁਲਮ ਅਤੇ ਬੇਇਨਸਾਫੀ ਦੇ ਕਿਲੇ ਨੂੰ ਢਾਹੁਣ ਲਈ ਸਰਹੰਦ ਫਤਿਹ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਦੀ ਜਾਬਰ ਸਰਕਾਰ ਨੂੰ ਹਰਾਕੇ ਸਰਹੰਦ ਫਤਿਹ ਕੀਤਾ ਸੀ ਜਿਸ ਕਰਕੇ ਉਨ੍ਹਾਂ ਵੱਲੌਂ ਨਿਭਾਈ ਗਈ ਭੂਮਿਕਾ ਨੂੰ ਸਿਰਫ ਯਾਦ ਰੱਖਣ ਨਾਲ ਹੀ ਕੰਮ ਨਹੀਂ ਚੱਲੇਗਾ ਸਗੋਂ ਪੰਜਾਬ ਵਾਸੀਆਂ ਨੂੰ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਪੰਜਾਬ ਵਿੱਚ ਸਤਾਧਾਰੀ ਧਿਰ ਅਤੇ ਜਾਬਰ ਲੋਕਾਂ ਵੱਲੋਂ ਭੇਦਭਾਵ, ਜੁਲਮਾਂ ਅਤੇ ਬੇਇਨਸਾਫੀ ਦੇ ਮਜਬੂਤ ਕੀਤੇ ਜਾ ਰਹੇ ਕਿਲੇ ਨੂੰ ਤੋੜਕੇ ਸਰਹੰਦ ਫਤਿਹ ਦੀ ਤਰ੍ਹਾਂ ਫਤਿਹ ਪਾਉਣ ਲਈ ਅੱਗੇ ਆਉਣਾ ਪਵੇਗਾ, ਇਹੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਨਮਨ ਹੋਵੇਗਾ।ਲੋਕ ਜਨਸ਼ਕਤੀ ਪਾਰਟੀ ਤੇ ਦਲਿਤ ਮਹਾਂਪੰਚਾਇਤ ਵੱਲੋਂ 21 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਢਾਡੀ ਜਥੇ, ਕੀਰਤਨੀਏ ਅਤੇ ਮਹਾਂਪੁਰਸ਼ ਸਰਹੰਦ ਫਤਿਹ ਅਤੇ ਅੱਜ ਦੇ ਹਾਲਾਤਾਂ ਉਪਰ ਆਪਣੇ ਵਿਚਾਰ ਖੁੱਲ੍ਹਕੇ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਇਨਸਾਫ ਅਤੇ ਸੱਚ ਦੀ ਲੜਾਈ ਲੜਨ ਵਾਲੇ ਵਿਅਕਤੀਆਂ ਅਤੇ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਗਹਿਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਆਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਮੌਜੂਦਾ ਹਾਲਾਤਾਂ ਉਪਰ ਖੁੱਲ੍ਹੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਦਲਿਤ ਸਮਾਜ ਅਤੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply