ਬਠਿੰਡਾ, 16 ਮਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਬਠਿੰਡਾ ਪ੍ਰੈਸ ਕਲੱਬ ਵਿੱਚ ਨੌਜਵਾਨ ਗਾਇਕ ਗੈਰੀ ਗਿੱਲ ਦਾ ਗਾਇਆ ਗੀਤ ‘ਨੈਣਾਂ ਰਿਲੀਜ਼ ਕੀਤਾ ਗਿਆ।ਇਸ ਗੀਤ ਨੂੰ ਰਿਲੀਜ ਕਰਨ ਦੀ ਰਸਮ ਉੱਘੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਨਿਭਾਈ।ਇਸ ਮੌਕੇ ਤੇ ਪ੍ਰਸਿੱਧ ਗਾਇਕ ਗੁਰਬਿੰਦਰ ਬਰਾੜ ਅਤੇ ਸੰਗੀਤਕਾਰ ਹਸਨ ਅਲੀ ਵੀ ਹਾਜ਼ਰ ਸਨ। ਗਾਇਕ ਨੇ ਆਪਣੇ ਗੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੀਤ ਬੱਬੂ ਘੁੜਿਆਣਾ ਦਾ ਲਿਖਿਆ ਹੋਇਆ ਹੈ।ਇਸ ਗੀਤ ਦੇ ਸੰਗੀਤਕਾਰ ਪੰਕਜ ਆਹੂਜਾ ਹਨ।ਇਸ ਗੀਤ ਦਾ ਵੀਡੀਓ ਸਾਹਿਲ ਸ਼ਰਮਾਂ ਨੇ ਤਿਆਰ ਕੀਤਾ ਹੈ ਅਤੇ ਅਮਰ ਆਡਿਓ ਕੰਪਨੀ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ।ਇਸ ਮੌਕੇ ਤੇ ਬੋਲਦਿਆਂ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਸੁਰੀਲਾ ਗਾਉਣ ਵਾਲੇ ਅਣਗਿਣਤ ਬੱਚੇ ਹਨ ਪਰ ਆਰਥਿਕ ਮਜਬੂਰੀਆਂ ਕਾਰਨ ਉਨਾਂ ਦੀ ਪ੍ਰਤਿਭਾ ਲੋਕਾਂ ਸਾਹਮਣੇ ਨਹੀ ਆ ਰਹੀ।ਇਸ ਲਈ ਸਾਡਾ ਸਾਰਿਆ ਸੰਗੀਤ ਪ੍ਰੇਮੀਆਂ ਦਾ ਫਰਜ਼ ਬਣਦਾ ਹੈ ਕਿ ਅਸੀ ਜਿਥੇ ਵੀ ਕੋਈ ਸੁਰੀਲਾ ਗਾਉਣ ਵਾਲਾ ਬੱਚਾ ਵੇਖੀਏ ਤਾਂ ਉਸਦੀ ਮਦੱਦ ਕਰੀਏ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media