Friday, July 3, 2026

ਡੇਂਗੂ ਬੁਖਾਰ ਸੰਬਧੀ ਕੱਢੀ ਗਈ ਜਾਗਰੂਕਤਾ ਰੈਲੀ ਆਯੋਜਿਤ

PPN1605201603ਬਠਿੰਡਾ, 16 ਮਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਡੇਂਗੂ ਬੁਖਾਰ ਤੋ ਬਚਾਓ ਦੇ ਤਰੀਕੇ ਸੰਬਧੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਨਥਾਣਾ ਵਿਖੇ ਅੱਜ ਰਾਸ਼ਟਰੀ ਡੇਂਗੂ ਦਿਵਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਹੇਠ ਸਕੂਲੀ ਬੱਚਿਆ ਅਤੇ ਆਸ਼ਾ ਵਰਕਰਜ ਨੇ ਜਾਗਰੂਕਤਾ ਰੈਲੀ ਕੱਢੀ।ਰੈਲੀ ਤੋ ਪਹਿਲਾ ਵਰਕਸ਼ਾਪ ਦਾ ਆਯੋਜਨ ਕਰਕੇ ਸਕੂਲੀ ਬੱਚਿਆ ਅਤੇ ਆਸ਼ਾ ਵਰਕਰਜ ਨੂੰ ਡੇਂਗੂ ਮੱਛਰ ਤੋ ਬਚਾਅ ਸੰਬਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਡੇਂਗੂ ਦਾ ਮੱਛਰ ਹਮੇਸ਼ਾ ਦਿਨ ਸਮੇਂ ਹੀ ਕੱਟਦਾ ਹੈ, ਉਹਨਾਂ ਕਿਹਾ ਕਿ ਡੇਂਗੂ ਮੱਛਰ ਤੋ ਬਚਣ ਲਈ ਪੂਰੀਆ ਬਾਂਹਾ ਵਾਲੇ ਕੱਪੜੇ ਪਾ ਕੇ ਰੱਖੇ ਜਾਣ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਿਦਾਇਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਸ਼ੁਕਰਵਾਰ ਨੂੰ ਡਰਾਈ-ਡੇ ਵੱਜੋ ਮਨਾਉਣਾ ਹੈ, ਇਸ ਦਿਨ ਅਪਣੇ ਘਰ-ਦੁਕਾਨ ਹਰ ਥਾਂ ਤੇ ਕੂਲਰ ਦਾ ਪਾਣੀ ਕੱਢ ਕੇ ਸੁਕਾਓ। ਛੱਤਾ ਤੇ ਪਏ ਖਾਲੀ ਟਾਇਰ ਅਤੇ ਗਮਲੇ ਵਿੱਚ ਪਾਣੀ ਨਾ ਖੜਣ ਦਿੱਤਾ ਜਾਵੇ।ਡੇਂਗੂ ਬੁਖਾਰ ਤੋ ਬਚਾਅ ਤਾਂ ਹੀ ਸੰਭਵ ਹੈ ਜੇਕਰ ਅਸੀ ਇਸ ਬਾਰੇ ਜਾਗਰੂਕ ਹਾਂ। ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਕਿਹਾ ਕਿ ਡੇਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਹੈਲਥ ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਸੌਣ ਸਮੇਂ ਮੱਛਰਦਾਨੀ ਦਾ ਇਸਤੇਮਾਲ ਕਰੋ।ਬੁਖਾਰ ਦੌਰਾਨ ਕਿਸੇ ਵੀ ਤਰਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ।ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਸਰਕਾਰੀ ਹਸਪਤਾਲ ਵਿੱਚ ਮੁੱਫਤ ਕੀਤਾ ਜਾਂਦਾ ਹੈ।ਇਸ ਮੌਕੇ ਹੈਲਥ ਇੰਸਪੈਕਟਰ ਬਲਵਿੰਦਰ ਰਾਮ, ਸ਼ਾਹਬਾਜ ਸਿੰਘ ਅਤੇ ਮਨਦੀਪ ਸਿੰਘ ਨੇ ਵੀ ਡੇਂਗੂ ਮੱਛਰ ਤੋ ਬਚਾਵ ਸੰਬਧੀ ਵਿਸਥਾਰ-ਪੂਰਵਕ ਦੱਸਿਆ।ਇਸ ਦੌਰਾਨ ਕੱਢੀ ਗਈ ਜਾਗਰੂਕਤਾ ਰੈਲੀ ਸਿਵਲ ਹਸਪਤਾਲ ਨਥਾਣਾ ਤੋ ਸ਼ੁਰੂ ਹੋ ਕਿ ਬੱਸ ਸਟੈਂਡ ਤੋ ਹੁੰਦੀ ਹੋਈ ਨਥਾਣਾ-ਕਲਿਆਣ ਰੋੜ ਤੇ ਜਾ ਕੇ ਖਤਮ ਹੋਈ। ਰੈਲੀ ਦੌਰਾਨ ਪਿੰਡ ਵਾਸਿਆ ਨੂੰ ਡੇਂਗੂ ਬੁਖਾਰ ਸੰਬਧੀ ਜਾਗਰੂਕ ਕਰਨ ਲਈ ਪਰਚੇ ਵੀ ਵੰਡੇ ਗਏ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply